ਪੱਤਰ ਪ੍ਰੇਰਕ

ਅਟਾਰੀ, 17 ਸਤੰਬਰ

ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਂਕੀ ਅਟਾਰੀ-ਵਾਹਗਾ ਸਰਹੱਦ ਵਿਖੇ ਕਰੋਨਾ ਕਾਲ ਕਾਰਨ ਬੀਤੇ 18 ਮਹੀਨਿਆਂ ਤੋਂ ਸੈਲਾਨੀਆਂ ਲਈ ਬੰਦ ਝੰਡੇ ਦੀ ਰਸਮ (ਰੀਟਰੀਟ ਸੈਰੇਮਨੀ) ਮੁੜ ਸ਼ੁਰੂ ਹੋ ਗਈ ਹੈ। ਸਿਰਫ਼ 300 ਸੈਲਾਨੀ ਹੀ ਰੋਜ਼ਾਨਾ ਝੰਡਾ ਉਤਾਰਨ ਦੀ ਰਸਮ ਵੇਖ ਸਕਣਗੇ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ 20 ਮਾਰਚ 2020 ਨੂੰ ਅਟਾਰੀ ਸਰਹੱਦ ਵਿੱਚ ਰੀਟਰੀਟ ਸੈਰਾਮਨੀ ਵੇਖਣ ਲਈ ਆਉਣ ਵਾਲੇ ਸੈਲਾਨੀਆਂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ ਸੀ। ਸੀਮਾ ਸੁਰੱਖਿਆ ਬਲ ਵੱਲੋਂ 300 ਸੈਲਾਨੀਆਂ ਨੂੰ ਅਟਾਰੀ ਸਰਹੱਦ ਵਿਖੇ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਵੇਖਣ ਲਈ ਇਜਾਜ਼ਤ ਦਿੱਤੀ ਗਈ ਹੈ। ਅਟਾਰੀ ਸਰਹੱਦ ਵਿੱਚ ਝੰਡਾ ਉਤਾਰਨ ਦੀ ਰਸਮ ਦਾ ਸਮਾਂ ਸ਼ਾਮ 5.30 ਵਜੇ ਹੋਵੇਗਾ, ਸੈਲਾਨੀਆਂ ਨੂੰ ਅੱਧਾ ਘੰਟਾ ਪਹਿਲਾਂ ਪਹੁੰਚਣਾ ਹੋਵੇਗਾ।

News Source link