ਨਵੀਂ ਦਿੱਲੀ, 16 ਸਤੰਬਰ

ਅਫ਼ਗਾਨਿਸਤਾਨ ਵਿਚ ਬਣੀ ਤਾਲਿਬਾਨ ਸਰਕਾਰ ਦੇ ਉਪ ਮੁੱਖ ਮੰਤਰੀ ਮੁੱਲ੍ਹਾ ਬਰਾਦਰ ਨੇ ਉਸ ਦੀ ਗੁੰਮਸ਼ੁਦਗੀ ‘ਤੇ ਉੱਠਦੇ ਸਵਾਲਾਂ ਦੇ ਮੱਦੇਨਜ਼ਰ ਹੁਣ ਇਕ ਵੀਡੀਓ ਸੁਨੇਹਾ ਜਾਰੀ ਕਰ ਕੇ ਆਪਣੀ ਤੇ ਸਾਥੀਆਂ ਦੀ ਖੈਰੀਅਤ ਬਾਰੇ ਜਾਣੂ ਕਰਵਾਇਆ ਹੈ। ਏਆਰਵਾਈ ਨਿਊਜ਼ ਦੀ ਖ਼ਬਰ ਅਨੁਸਾਰ ਜਾਰੀ ਕੀਤੀ ਗਈ ਵੀਡੀਓ ਕਲਿੱਪ ਵਿਚ ਬਰਾਦਰ ਨੇ ਕਿਹਾ, ”ਮੀਡੀਆ ਵਿਚ ਮੇਰੀ ਸਿਹਤ ਤੇ ਮੌਤ ਸਬੰਧੀ ਖ਼ਬਰਾਂ ਆ ਰਹੀਆਂ ਹਨ। ਪਿਛਲੀ ਕੁਝ ਰਾਤਾਂ ਤੋਂ ਮੈਂ ਲਗਾਤਾਰ ਦੌਰੇ ‘ਤੇ ਹਾਂ। ਮੈਂ, ਮੇਰੇ ਭਰਾ ਤੇ ਸਾਥੀ ਅਸੀਂ ਸਭ ਠੀਕ ਹਾਂ।” ਕਤਰ ਦੇ ਵਿਦੇਸ਼ ਮੰਤਰੀ ਵੱਲੋਂ ਹਾਲ ਹੀ ਵਿਚ ਕੀਤੇ ਗਏ ਦੌਰੇ ਦੌਰਾਨ ਗੈਰ-ਹਾਜ਼ਰ ਰਹਿਣ ਬਾਰੇ ਉਸ ਨੇ ਕਿਹਾ ਕਿ ਉਹ ਕਤਰ ਦੇ ਵਿਦੇਸ਼ ਮੰਤਰੀ ਨੂੰ ਮਿਲ ਨਹੀਂ ਸਕਿਆ ਕਿਉਂ ਕਿ ਉਹ ਦੌਰੇ ‘ਤੇ ਸੀ।” ਮੁੱਲ੍ਹਾ ਬਰਾਦਰ ਨੇ ਕਿਹਾ, ”ਮੀਡੀਆ ਹਮੇਸ਼ਾ ਝੂਠਾ ਪ੍ਰਚਾਰ ਕਰਦਾ ਹੈ, ਇਸ ਵਾਸਤੇ ਮੈਂ ਉਨ੍ਹਾਂ ਸਾਰੇ ਝੂਠਾਂ ਨੂੰ ਮੁੱਢੋਂ ਰੱਦ ਕਰਦਾ ਹਾਂ ਅਤੇ ਇਸ ਗੱਲ ਦੀ 100 ਫ਼ੀਸਦ ਪੁਸ਼ਟੀ ਕਰਦਾ ਹਾਂ ਕਿ ਤਾਲਿਬਾਨ ਵਿਚ ਅਹੁਦਿਆਂ ਨੂੰ ਲੈ ਕੇ ਕੋਈ ਮਤਭੇਦ ਨਹੀਂ ਹੈ ਅਤੇ ਸਾਡੇ ਵਿਚਾਲੇ ਕੋਈ ਸਮੱਸਿਆ ਨਹੀਂ ਹੈ।” –ਏਜੰਸੀ

News Source link