ਸ੍ਰੀਨਗਰ, 15 ਸਤੰਬਰ

ਭਾਰਤੀ ਹਵਾਈ ਫ਼ੌਜ ਦੇ ਜਹਾਜ਼ 26 ਸਤੰਬਰ ਨੂੰ ਇੱਥੇ ਪ੍ਰਸਿੱਧ ਡੱਲ ਝੀਲ ‘ਤੇ ਕਰਤੱਬ ਦਿਖਾਉਣਗੇ, ਜਿਸ ਦਾ ਮਕਸਦ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਭਾਰਤੀ ਹਵਾਈ ਫ਼ੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਦੇ 3000 ਤੋਂ ਵੱਧ ਬੱਚੇ ਇਸ ਸ਼ੋਅ ਦੌਰਾਨ ਜਹਾਜ਼ਾਂ ਦੇ ਕਰਤੱਬ ਦੇਖਣਗੇ। ਕਸ਼ਮੀਰ ਦੇ ਡਿਵੀਜ਼ਨ ਕਮਿਸ਼ਨਰ ਪਾਂਡੂਰੰਗ ਕੇ ਪੌਲ ਨੇ ਕਿਹਾ, ”ਏਅਰ ਸ਼ੋਅ ਦਾ ਮੁੱਖ ਮਕਸਦ ਘਾਟੀ ਦੇ ਨੌਜਵਾਨਾਂ ਨੂੰ ਭਾਰਤੀ ਹਵਾਈ ਫ਼ੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਅਤੇ ਖੇਤਰ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ।” ਇਹ ਸ਼ੋਅ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਹਿੱਸਾ ਹੈ। –ਪੀਟੀਆਈ

News Source link