ਨਵੀਂ ਦਿੱਲੀ, 15 ਸਤੰਬਰ

ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂਐੱਨਐੱਚਆਰਸੀ) ਵਿੱਚ ਕਸ਼ਮੀਰ ਦਾ ਮੁੱਦਾ ਉਠਾਉਣ ‘ਤੇ ਪਾਕਿਸਤਾਨ ਅਤੇ ਇਸਲਾਮਿਕ ਤਾਲਮੇਲ ਸੰਸਥਾ (ਓਆਈਸੀ) ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਸੰਸਥਾ ਨੇ ਬੇਵੱਸ ਹੋ ਕੇ ਪਾਕਿਸਤਾਨ ਨੂੰ ਆਪਣੇ ‘ਤੇ ਭਾਰੂ ਹੋਣ ਦਿੱਤਾ ਹੈ। ਮਨੁੱਖੀ ਅਧਿਕਾਰ ਕੌਂਸਲ ਦੇ 48ਵੇਂ ਸੈਸ਼ਨ ਵਿੱਚ ਭਾਰਤ ਨੇ ਕਿਹਾ ਕਿ ਪਾਕਿਸਤਾਨ ਵਿਸ਼ਵ ਪੱੱਧਰ ‘ਤੇ ਇੱਕ ਅਜਿਹੇ ਦੇਸ਼ ਵਜੋਂ ਜਾਣਿਆ ਜਾਂਦਾ ਹੈ, ਜਿਹੜਾ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਦਹਿਸ਼ਤਗਰਦਾਂ ਸਣੇ ਹੋਰ ਦਹਿਸ਼ਤਗਰਦਾਂ ਦਾ ਸਰਕਾਰ ਦੀ ਨੀਤੀ ਤਹਿਤ ਸ਼ਰ੍ਹੇਆਮ ਸਮਰਥਨ ਕਰਦਾ ਹੈ ਤੇ ਉਨ੍ਹਾਂ ਨੂੰ ਸਿਖਲਾਈ, ਫੰਡ ਅਤੇ ਹਥਿਆਰ ਮੁਹੱਈਆ ਕਰਵਾਉਂਦਾ ਹੈ। ਭਾਰਤ ਵੱਲੋਂ ਇਹ ਜਵਾਬ ਦੇਸ਼ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਪਵਨ ਬਾਧੇ ਨੇ ਦਿੱਤਾ ਹੈ।-ਏਜੰਸੀ

News Source link