ਨਵੀਂ ਦਿੱਲੀ, 15 ਸਤੰਬਰ

ਭਾਰਤ ਦੇ ਸਭ ਤੋਂ ਵੱਡੇ ਸਮੂਹ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੇ ਅੱਜ ਘਾਟੇ ਵਿਚ ਚੱਲ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਦੇ ਗ੍ਰਹਿਣ ਵਾਸਤੇ ਇਕ ਬੋਲੀ ਜਮ੍ਹਾਂ ਕਰਵਾਈ ਹੈ। ਨਿਵੇਸ਼ ਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੂਹਿਨ ਕਾਂਤ ਪਾਂਡੇ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਏਅਰ ਇੰਡੀਆ ਲਈ ਬੋਲੀਆਂ ਮਿਲੀਆਂ ਹਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੀਆਂ ਕੰਪਨੀਆਂ ਨੇ ਬੋਲੀਆਂ ਭੇਜੀਆਂ ਹਨ। ਟਾਟਾ ਸੰਨਜ਼ ਦੇ ਤਰਜ਼ਮਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਮੂਹ ਨੇ ਏਅਰ ਇੰਡੀਆ ਲਈ ਬੋਲੀ ਭਰੀ ਹੈ। ਸਪਾਈਸ ਜੈੱਟ ਦੇ ਅਜੈ ਸਿੰਘ ਦਾ ਨਾਂ ਏਅਰ ਇੰਡੀਆ ਖਰੀਦਣ ਦੇ ਇੱਛੁਕਾਂ ਵਿਚ ਨਹੀਂ ਵਿਚਾਰਿਆ ਗਿਆ। -ਏਜੰਸੀ

News Source link