ਮੁੰਬਈ: ਅਦਾਕਾਰ ਪੰਕਜ ਤ੍ਰਿਪਾਠੀ ਨੇ ਕਿਹਾ ਕਿ ਅਦਾਕਾਰੀ ਖ਼ੁਦ ਨੂੰ ਨਵਿਆਉਣ ਦਾ ਇਕ ਸਾਧਨ ਹੈ, ਜੋ ਉਸ ਨੂੰ ਅਤਿ ਭਰੋਸੇਯੋਗ ਕਿਰਦਾਰ ਨਿਭਾਉਣ ਦੇ ਯੋਗ ਬਣਾਉਂਦਾ ਹੈ। ਜ਼ਿਕਰਯੋਗ ਹੈ ਕਿ ਪੰਕਜ ਤ੍ਰਿਪਾਠੀ ਨੇ 2004 ਵਿੱਚ ਫਿਲਮ ‘ਰਨ’ ਵਿੱਚ ਛੋਟਾ ਜਿਹਾ ਰੋਲ ਨਿਭਾ ਕੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਤੇ ਅਨੁਰਾਗ ਕਸ਼ਯਪ ਦੀ ਫਿਲਮ ‘ਗੈਂਗਸ ਆਫ਼ ਵਾਸੇਪੁਰ’ ਨੇ ਉਨ੍ਹਾਂ ਨੂੰ ਸੁਰਖੀਆਂ ਵਿੱਚ ਲਿਆ ਦਿੱਤਾ। ਇਨ੍ਹਾਂ ਸਾਲਾਂ ਦੌਰਾਨ ‘ਗੁੰਜਨ ਸਕਸੈਨਾ’, ‘ਬਰੇਲੀ ਕੀ ਬਰਫ਼ੀ’, ‘ਮਿਰਜ਼ਾਪੁਰ’ ਅਤੇ ‘ਨਿਊਟਨ’ ਵਿੱਚ ਸੀਆਰਪੀਐੱਫ਼ ਅਫ਼ਸਰ ਦਾ ਕਿਰਦਾਰ ਨਿਭਾ ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ। ਉਨ੍ਹਾਂ ਕਿਹਾ, ”ਅਦਾਕਾਰੀ ਮੇਰੇ ਲਈ ਸਿਰਫ਼ ਪੈਸੇ ਤੇ ਪ੍ਰਸਿੱਧੀ ਕਮਾਉਣ ਦਾ ਜ਼ਰੀਆ ਨਹੀਂ ਬਲਕਿ ਅਦਾਕਾਰੀ ਰਾਹੀਂ ਮੈਂ ਖ਼ੁਦ ਦੀ ਅੰਦਰੂਨੀ ਖੋਜ ਕਰਦਾ ਹਾਂ ਤੇ ਫਿਰ ਤੋਂ ਖੁਦ ਨੂੰ ਨਵਾਂ ਰੂਪ ਦਿੰਦਾ ਹਾਂ”। ਪੰਕਜ ਨੇ ਕਿਹਾ ਕਿ ਅਦਾਕਾਰੀ ਉਸ ਦੀ ਊਰਜਾ, ਛੋਹ ਦੀ ਭਾਵਨਾ, ਅਹਿਸਾਸ ਤੇ ਸੁਆਦ ਨੂੰ ਮੁੜ ਸੁਰਜੀਤ ਕਰਦੀ ਹੈ। -ਆਈਏਐੱਨਐੱਸ

News Source link