ਪੱਤਰ ਪ੍ਰੇਰਕ

ਸਮਾਲਸਰ, 14 ਸਤੰਬਰ

ਗੁਰਜੰਟ ਕਲਸੀ

ਨੇੜਲੇ ਸਰਕਾਰੀ ਬਹੁ-ਤਕਨੀਕੀ ਕਾਲਜ ਗੁਰੂ ਤੇਗ ਬਹਾਦਰ ਗੜ੍ਹ (ਰੋਡੇ) ‘ਚ ਐਸਓਆਈ ਦੀ ਪ੍ਰਧਾਨਗੀ ਲਈ ਬਾਘਾਪੁਰਾਣਾ ਦੇ ਅੱਡੇ ‘ਤੇ ਵਿਦਿਆਰਥੀ ਗੁਟਾਂ ਵਿੱਚ ਝਗੜਾ ਹੋਇਆ। ਦੋਵੇਂ ਧਿਰਾਂ ਕਾਲਜ ਦੇ ਨੋਟਿਸ ਬੋਰਡ ‘ਤੇ ਆਪਣੇ ਆਪਣੇ ਉਮੀਦਵਾਰਾਂ ਦੇ ਪੋਸਟਰ ਲਗਾਉਣਾ ਚਾਹੁੰਦੀਆਂ ਸਨ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚਾਲੇ ਤਕਰਾਰ ਹੋਈ ਜਿਸ ਵਿੱਚ ਇਕ ਵਿਦਿਆਰਥੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਇਕ ਧੜਾ ਮੱਖਣ ਬਰਾੜ ਅਤੇ ਦੁੂਜਾ ਧੜਾ ਤੀਰਥ ਸਿੰਘ ਮਾਹਲਾ ਨਾਲ ਸਬੰਧ ਰੱਖਦਾ ਹੈ। ਪੁਲੀਸ ਨੇ ਧਾਰਾ 307 ਤਹਿਤ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

News Source link