ਪੱਤਰ ਪ੍ਰੇਰਕ

ਅਟਾਰੀ, 14 ਸਤੰਬਰ

ਗੁਜਰਾਤ ਦੀ ਭੁੱਜ ਜ਼ੇਲ੍ਹ ਵਿੱਚ ਸਜ਼ਾ ਕੱਟ ਰਹੇ ਪਾਕਿਸਤਾਨੀ ਮੂਲ ਦੇ ਕੈਦੀ (ਮਛੇਰੇ) ਦੀ ਬਿਮਾਰੀ ਕਾਰਨ ਹਸਪਤਾਲ ਵਿੱਚ ਮੌਤ ਹੋ ਜਾਣ ਉਪਰੰਤ ਅੱਜ ਉਸ ਦੀ ਮ੍ਰਿਤਕ ਦੇਹ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਭੇਜੀ ਗਈ। ਮਿਲੀ ਜਾਣਕਾਰੀ ਅਨੁਸਾਰ ਹਮੀਰ-ਅਮੀਰ ਹਮਜ਼ਾ (55) ਕਰਾਚੀ ਦਾ ਰਹਿਣ ਵਾਲਾ ਸੀ ਜਿਸ ਨੂੰ 2017 ਵਿੱਚ ਭਾਰਤੀ ਪਾਣੀਆਂ ਦੀ ਉਲੰਘਣਾ ਦੇ ਦੋਸ਼ ਹੇਠ ਜਾਖੂ ਬੰਦਰਗਾਹ ਤੋਂ ਭਾਰਤੀ ਤੱਟ ਰੱਖਿਅਕਾਂ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਸਮੇਂ ਤੋਂ ਪਾਲਾਰਾ ਜ਼ੇਲ੍ਹ ਵਿੱਚ ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਹ ਜੇਆਈਸੀ ਭੁੱਜ (ਕੱਛ) ਵਿੱਚ ਪਾਬੰਦੀ ਅਧੀਨ ਸੀ। ਬਿਮਾਰ ਹੋਣ ਕਾਰਨ ਭੁੱਜ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਗੁਜਰਾਤ ਪੁਲੀਸ ਮ੍ਰਿਤਕ ਦੇਹ ਲੈ ਕੇ ਅਟਾਰੀ ਸਰਹੱਦ ਪੁੱਜੀ ਅਤੇ ਬੀਐੱਸਐੱਫ ਦੇ ਸਬ-ਇੰਸਪੈਕਟਰ ਰਾਮਦੇਵ ਨੇ ਪਾਕਿਸਤਾਨ ਰੇਂਜਰ ਦੇ ਅਧਿਕਾਰੀ ਨਵਾਬ ਅਲੀ ਨੂੰ ਮ੍ਰਿਤਕ ਦੇਹ ਸੌਂਪ ਦਿੱਤੀ।

News Source link