ਕੋਲਕਾਤਾ, 14 ਸਤੰਬਰ

ਤਿ੍ਣਮੂਲ ਕਾਂਗਰਸ ਨੇ ਸੁਸ਼ਮਿਤਾ ਦੇਵ ਨੂੰ ਰਾਜਸਭਾ ਲਈ ਨਾਮਜ਼ਦ ਕੀਤਾ ਹੈ। ਸੁਸ਼ਮਿਤਾ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਤੇ ਮਹੀਨੇ ਹੀ ਟੀਐੱਮਸੀ ਵਿੱਚ ਸ਼ਾਮਲ ਹੋਈ ਸੀ। ਪਾਰਟੀ ਨੇ ਟਵੀਟ ਕੀਤਾ, ” ਸਾਨੂੰ ਸੁਸ਼ਮਿਤਾ ਦੇਵ ਨੂੰ ਸੰਸਦ ਦੇ ਉਪਰਲੇ ਸਦਨ ਲਈ ਨਾਮਜ਼ਦ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ। ਮਮਤਾ ਦੀ ਔਰਤਾਂ ਨੂੰ ਮਜ਼ਬੂਤ ਬਣਾਉਣ ਦੀ ਸੋਚ ਅਤੇ ਸਿਆਸਤ ਵਿੱਚ ਉਨ੍ਹਾਂ ਦੀ ਵੱਧ ਤੋਂ ਵਧ ਭਾਗੀਦਾਰੀ ਯਕੀਨੀ ਬਣਾਉਣ ਨਾਲ ਸਾਡੇ ਸਮਾਜ ਨੂੰ ਬਹੁਤ ਕੁਝ ਹਾਸਲ ਕਰਨ ਵਿੱਚ ਮਦਦ ਮਿਲੇਗੀ।” ਕਾਬਿਲੇਗੌਰ ਹੈ ਕਿ ਦੇਵ ਸਦੀ ਪੁਰਾਣੀ ਪਾਰਟੀ ਕਾਂਗਰਸ ਦੀ ਕੌਮੀ ਬੁਲਾਰਾ ਤੇ ਮਹਿਲਾ ਵਿੰਗ ਦੀ ਪ੍ਰਮੁੱਖ ਰਹਿ ਚੁੱਕੇ ਹਨ।-ਏਜੰਸੀ

News Source link