ਅਹਿਮਦਾਬਾਦ, 14 ਸਤੰਬਰ

ਗੁਜਰਾਤ ਦੇ ਰਾਜਕੋਟ ਅਤੇ ਜਾਮਨਗਰ ਜ਼ਿਲ੍ਹਿਆਂ ਵਿੱਚ ਬੀਤੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪਿਆ ਅਤੇ ਹੜ੍ਹ ਵਿੱਚ ਫਸੇ 200 ਤੋਂ ਵਧ ਲੋਕਾਂ ਨੂੰ ਬਚਾਇਆ ਗਿਆ ਜਦੋਂ ਕਿ ਦੋਨਾਂ ਜ਼ਿਲ੍ਹਿਆਂ ਵਿੱਚ 7000 ਤੋਂ ਵਧ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਜਾਮਨਗਰ ਵਿੱਚ ਇਕ ਕੌਮੀ ਰਾਜਮਾਰਗ ਤੋਂ ਇਲਾਵਾ ਸੌਰਾਸ਼ਟਰ ਖੇਤਰ ਦੇ ਰਾਜਕੋਟ, ਜਾਮਨਗਰ ਅਤੇ ਜੂਨਾਗੜ੍ਹ ਜ਼ਿਲ੍ਹਿਆਂ ਵਿਚੋਂ ਲੰਘਣ ਵਾਲੇ 18 ਰਾਜਮਾਰਗ ਬੰਦ ਕਰ ਦਿੱਤੇ ਗਏ ਜਿਨ੍ਹਾਂ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਕਾਰਨ ਕਈ ਪਿੰਡਾਂ ਦਾ ਸੜਕੀ ਸੰਪਰਕ ਟੁੱਟ ਗਿਆ ਹੈ। ਫੋਫਲ ਨਦੀ ‘ਤੇ ਬਣਿਆ ਪੁਲ ਡਿੱਗ ਗਿਆ ਹੈ, ਜਿਸ ਨਾਲ ਰਾਜਕੋਟ ਜ਼ਿਲ੍ਹੇ ਵਿੱਚ ਜਾਮ ਕੰਡੋਰਨਾ ਅਤੇ ਗੋਂਡਲ ਨੂੰ ਜੋੜਨ ਵਾਲੀ ਸੜਕ ਬੰਦ ਹੋ ਗਈ ਹੈ। -ਏਜੰਸੀ

News Source link