ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 13 ਸਤੰਬਰ

ਨੇੜਲੇ ਪਿੰਡ ਕਾਲਾਝਾੜ ਦੇ ਮਲੇਸ਼ੀਆ ਗਏ ਨੌਜਵਾਨ ਕੇਵਲ ਸਿੰਘ (35) ਦੀ ਉਥੇ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਦੇਰ ਰਾਤ ਪਿੰਡ ਪਹੁੰਚੀ ਅਤੇ ਅੱਜ ਉਸ ਦਾ ਸਸਕਾਰ ਕੀਤਾ ਗਿਆ। ਪਿੰਡ ਦੇ ਸਰਪੰਚ ਹਿੰਮਤ ਸਿੰਘ ਨੇ ਦੱਸਿਆ ਕਿ ਨੌਜਵਾਨ ਕੇਵਲ ਸਿੰਘ ਰੁਜ਼ਗਾਰ ਦੀ ਭਾਲ ਵਿੱਚ ਦਸ ਕੁ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ। ਉਥੇ ਉਸ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ। ਸੰਸਦ ਮੈਂਬਰ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਕੱਲ੍ਹ ਕੇਵਲ ਦੀ ਲਾਸ਼ ਪਿੰਡ ਪੁੱਜੀ ਸੀ। ਉਸ ਦੇ ਪਿਤਾ ਦੀ ਵੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਹੁਣ ਪਰਿਵਾਰ ਵਿੱਚ ਸਿਰਫ ਉਸ ਦੀ ਬਿਰਧ ਮਾਂ ਅਤੇ ਭੈਣ ਰਹਿ ਗਏ ਹਨ।

News Source link