ਪਿਸ਼ਾਵਰ, 12 ਸਤੰਬਰ

ਅਫ਼ਗਾਨਿਸਤਾਨ ਦੀ ਸੱਤਾ ‘ਤੇ ਤਾਲਿਬਾਨ ਦੀ ਪਕੜ ਮਜ਼ਬੂਤ ਹੋਣ ਮਗਰੋਂ ਅਫ਼ਗਾਨੀ ਸੰਗੀਤ ਦੇ ਸਰਪ੍ਰਸਤ ਆਪੋ-ਆਪਣੇ ਦਫ਼ਤਰ ਬੰਦ ਕਰ ਰਹੇ ਹਨ ਅਤੇ ਕਲਾਕਾਰ ਕਾਬੁਲ ਛੱਡ ਕੇ ਭੱਜ ਰਹੇ ਹਨ, ਜਿਸ ਕਾਰਨ ਸੰਗੀਤਕ ਪ੍ਰੋਗਰਾਮ ਰੱਦ ਹੋ ਗਏ ਹਨ ਅਤੇ ਸੰਗੀਤ ਇੰਡਸਟਰੀ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸੰਗੀਤਕਾਰਾਂ ਨੇ ਆਪੋ-ਆਪਣੇ ਸਾਜ਼ ਘਰਾਂ ਜਾਂ ਸਟੋਰਾਂ ਵਿਚ ਛੁਪਾ ਦਿੱਤੇ ਹਨ ਅਤੇ ਇਸ ਗੱਲ ਦੀ ਇੰਤਜ਼ਾਰ ਕਰ ਰਹੇ ਹਨ ਕਿ ਕੀ ਤਾਲਿਬਾਨ ਵੱਲੋਂ ਇਸ ਵਾਰ ਵੀ ਸੰਗੀਤ ‘ਤੇ ਪਾਬੰਦੀ ਲਗਾਈ ਜਾਵੇਗੀ, ਜਿਵੇਂ ਕਿ ਉਸ ਨੇ 20 ਸਾਲ ਪਹਿਲਾਂ ਕੀਤਾ ਸੀ,ਜਾਂ ਨਹੀਂ। ਆਪਣੀਆਂ ਜਾਨਾਂ ਬਚਾਉਣ ਲਈ ਕੁਝ ਕਲਾਕਾਰ ਤੇ ਗਾਇਕਾਂ ਨੇ ਤਾਂ ਪਾਕਿਸਤਾਨ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਉੱਧਰ, ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਦਾ ਕਹਿਣਾ ਸੀ ਕਿ ਇਸਲਾਮ ਵਿਚ ਜਨਤਕ ਤੌਰ ‘ਤੇ ਸੰਗੀਤ ‘ਤੇ ਪਾਬੰਦੀ ਹੈ ਪਰ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਅਤੀਤ ਵਾਂਗ ਸਖ਼ਤ ਪਾਬੰਦੀਆਂ ਤੋਂ ਨਿਜਾਤ ਮਿਲ ਸਕਦੀ ਹੈ। ਹਾਲਾਂਕਿ, ਬੁਲਾਰੇ ਦੇ ਇਸ ਬਿਆਨ ਤੋਂ ਕੁਝ ਦਿਨਾਂ ਬਾਅਦ ਅਫ਼ਗਾਨ ਲੋਕ ਗਾਇਕ ਫਵਾਦ ਅੰਦਰਾਬੀ ਦੀ ਉਸ ਦੇ ਘਰ ‘ਚੋਂ ਘਸੀਟ ਕੇ ਹੱਤਿਆ ਕਰ ਦਿੱਤੀ ਗਈ। -ਪੀਟੀਆਈ

News Source link