ਪੰਚਕੂਲਾ: ਇੱਥੇ ਅੱਜ ਸਿਟੀ ਮੈਜਿਸਟਰੇਟ ਨੂੰ ਮੰਗ ਪੱਤਰ ਦਿੰਦੇ ਹੋਏ ਰਾਮ ਸੰਯੁਕਤ ਮਹਾਸਭਾ ਦੇ ਸੰਸਥਾਪਕ ਪਰਦੀਪ ਕਾਂਸਲ, ਰਾਵੀਸ਼ ਗੌਤਮ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਨੂੰ ਰਾਮ ਲੀਲਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਮੰਗ ਪੱਤਰ ਵਿੱਚ ਕਿਹਾ ਕਿ ਉਹ 40 ਸਾਲਾਂ ਤੋਂ ਪੰਚਕੂਲਾ ਵਿੱਚ ਰਾਮਲੀਲਾ ਕਰ ਰਹੇ ਹਨ। ਸਭਾ ਦੇ ਜਨਰਲ ਸਕੱਤਰ ਸੰਜੀਵ ਸ਼ਰਮਾ, ਨਿਤਿਨ ਸ਼ਰਮਾ, ਸਹਾਇਕ ਜਨਰਲ ਸਕੱਤਰ ਅਮਿਤ ਗੋਇਲ ਆਦਿ ਨੇ ਕਿਹਾ ਕਿ ਉਹ ਰਾਮਲੀਲਾ ਦੌਰਾਲ ਕੋਵਿਡ-19 ਦੀਆਂ ਗਾਈਡ ਲਾਈਨਜ਼ ਦਾ ਪੂਰਾ ਧਿਆਨ ਰੱਖਣਗੇ। -ਪੱਤਰ ਪ੍ਰੇਰਕ

News Source link