ਦੁਬਈ, 10 ਸਤੰਬਰ

ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 12 ਸਤੰਬਰ ਤੋਂ ਭਾਰਤ ਸਣੇ ਮੁਅੱਤਲੀ ਸੂਚੀ ‘ਚ ਸ਼ਾਮਲ ਉਨ੍ਹਾਂ 15 ਦੇਸ਼ਾਂ ਦੇ ਲੋਕਾਂ ਵਾਪਸੀ ਦੀ ਮਨਜ਼ੂਰੀ ਦੇਵੇਗਾ, ਜਿਨ੍ਹਾਂ ਨੇ ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਤੋਂ ਮਨਜ਼ੂਰਸ਼ੁਦਾ ਕੋਵਿਡ-19 ਟੀਕੇ ਲਵਾੲੇ ਹਨ ਅਤੇ ਵੈਲਿਡ ਵੀਜ਼ਾ ਹੋਲਡਰ ਹਨ। ਕੌਮੀ ਆਫ਼ਤ ਸੰਕਟ ਅਤੇ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਸੀਈਐੱਮਏ) ਨੇ ਟਵੀਟ ‘ਚ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿ ਵਾਪਸ ਆ ਸਕਣ ਵਾਲੇ ਲੋਕਾਂ ਵਿੱਚ ਉਹ ਲੋਕ ਵੀ ਸ਼ਾਮਲ ਹੈ ਜਿਹੜੇ ਵਿਦੇਸ਼ ‘ਚ ਛੇ ਮਹੀਨਿਆਂ ਤੋਂ ਵੱਧ ਸਮੇਂ ਤੱਕ ਰਹੇ ਹਨ। ਇਹ ਫ਼ੈਸਲਾ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਵੀਅਤਨਾਮ, ਨਾਮੀਬੀਆ, ਜ਼ਾਂਬੀਆ, ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ, ਯੂਗਾਂਡਾ, ਸੀਅਰਾ ਲਿਓਨ, ਲਾਇਬੇਰੀਆ, ਦੱਖਣੀ ਅਫਰੀਕਾ, ਨਾਇਜੀਰੀਆ ਅਤੇ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ ਲਿਆ ਗਿਆ ਹੈ। -ਪੀਟੀਆਈ

News Source link