ਨਵੀਂ ਦਿੱਲੀ, 10 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਸਤੰਬਰ ਨੂੰ ‘ਸੰਸਦ ਟੀਵੀ’ ਦਾ ਉਦਘਾਟਨ ਕੀਤੇ ਜਾਣ ਦੀ ਉਮੀਦ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸੂਤਰਾਂ ਵੱਲੋਂ ਦਿੱਤੀ। ਇਹ ‘ਸੰਸਦ ਟੀਵੀ’ ਚੈਨਲ ਪਹਿਲਾਂ ਚੱਲਦੇ ਦੋ ਚੈਨਲਾਂ ਲੋਕ ਸਭਾ ਟੀਵੀ ਅਤੇ ਰਾਜ ਸਭਾ ਟੀਵੀ ਨੂੰ ਮਿਲਾ ਕੇ ਬਣਾਇਆ ਗਿਆ ਹੈ। ਸੂਤਰਾਂ ਮੁਤਾਬਕ ਇਸ ਨਵੇਂ ਚੈਨਲ ‘ਤੇ ਸੀਨੀਅਰ ਕਾਂਗਰਸੀ ਨੇਤਾ ਕਰਨ ਸਿੰਘ, ਅਰਥਸ਼ਾਸਤਰੀ ਬਿਬੇਕ ਦੇਬਾਰੌਏ, ਨੀਤੀ ਅਯੋਗ ਦੇ ਸੀਈਓ ਅਮਿਤਾਭ ਕਾਂਤ ਅਤੇ ਵਕੀਲ ਹੇਮੰਤ ਬਤਰਾ ਵੱਖ-ਵੱਖ ਸ਼ੋਆਂ ਦੀ ਮੇਜ਼ਬਾਨੀ ਕਰਨਗੇ। ਸੂਤਰਾਂ ਨੇ ਦੱਸਿਆ ਕਿ ਚੈਨਲ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉੱਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ 15 ਸਤੰਬਰ ਨੂੰ ਸੰਸਦ ਦੀ ਇਮਾਰਤ ‘ਚ ਇੱਕ ਸਮਾਗਮ ਦੌਰਾਨ ਕੀਤਾ ਜਾਵੇਗਾ। -ਪੀਟੀਆਈ

News Source link