ਨਵੀਂ ਦਿੱਲੀ, 9 ਸਤੰਬਰ

ਸਿੱਖਿਆ ਮੰਤਰਾਲੇ ਦੀ ਸਾਲਾਨਾ ਰੈਂਕਿੰਗ ਵਿੱਚ ਆਈਆਈਟੀ ਮਦਰਾਸ ਪਹਿਲੇ ਤੇ ਉਸ ਤੋਂ ਮਗਰੋਂ ਆਈਆਈਐੱਸਸੀ ਬੰਗਲੌਰ ਤੇ ਆਈਆਈਟੀ ਬੰਬੇ ਕ੍ਰਮਵਾਰ ਦੂਜੇ ਤੇ ਤੀਜ ਸਥਾਨ ‘ਤੇ ਰੱਖੇ ਹਨ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਇੰਜਨੀਅਰਿੰਗ ਕਾਲਜਾਂ ਦੀ ਸਿਖਰਲੀ ਦਸ ਸੂਚੀ ਵਿੱਚ 8 ਆਈਆਈਟੀਜ਼ ਤੇ ਦੋ ਐੱਨਆਈਟੀਜ਼ ਹਨ। ਮਿਰਾਂਡਾ ਹਾਊਸ ਸਰਵੋਤਮ ਕਾਲਜ, ਮਹਿਲਾ ਐੱਲਐੱਸਆਰ ਕਾਲਜ ਦੂਜੇ ਸਥਾਨ ਤੇ ਲੋਯੋਲਾ ਕਾਲਜ ਤੀਜੇ ਸਥਾਨ ‘ਤੇ ਹੈ। ਦਿੱਲੀ ਸਥਿਤ ਏਮਜ਼ ਸਰਵੋਤਮ ਮੈਡੀਕਲ ਕਾਲਜ, ਪੀਜੀਆਈ ਚੰਡੀਗੜ੍ਹ ਦੂਜੇ ਤੇ ਕ੍ਰਿਸਚੀਅਨ ਮੈਡੀਕਲ ਕਾਲਜ ਵੈਲੱਰੋ ਤੀਜੇ ਸਥਾਨ ‘ਤੇ ਹਨ। ਆਈਆਈਐੱਸਸੀ ਬੰਗਲੌਰ ਸਰਵੋਤਮ ਖੋਜ ਸੰਸਥਾਨ, ਆਈਆਈਟੀ ਮਦਰਾਸ ਤੇ ਆਈਆਈਟੀ ਬੰਬੇ ਇਸ ਵਰਗ ਵਿੱਚ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਹਨ। ਆਈਆਈਐੱਮ ਅਹਿਮਦਾਬਾਦ ਮੈਨੇਜਮੈਂਟ ਲਈ ਸਰਵੋਤਮ ਕਾਲਜ ਜਦ ਕਿ ਜਾਮੀਆ ਹਮਦਰਜ ਫਾਰਮੇਸੀ ਅਧਿਐਨ ਲਈ ਪਹਿਲੇ ਸਥਾਨ ‘ਤੇ ਹੈ।

News Source link