ਰਮੇਸ਼ ਭਾਰਦਵਾਜ

ਲਹਿਰਾਗਾਗਾ, 9 ਸਤੰਬਰ

ਇਥੇ ਰਿਲਾਇੰਸ ਪੰਪ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਨੇ ਲਗਾਤਾਰ ਪੱਕੇ ਮੋਰਚੇ ਦੇ 343ਵੇਂ ਦਿਨ ਨੇ ਕਿਹਾ ਕਿ ਮੋਦੀ ਸਰਕਾਰ ਚਾਰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣੀ ਹੋਈ ਹੈ। ਕਿਸਾਨ ਨੇਤਾ ਬਿੰਦਰ ਸਿੰਘ ਖੋਖਰ ਕਲਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਪਬਲਿਕ ਅਦਾਰੇ ਪੂੰਜੀਪਤੀਆਂ ਦੇ ਹਵਾਲੇ ਕਰ ਕੇ ਭਾਰਤ ਵਾਸੀਆਂ ਨੂੰ ਮੁੜ ਤੋਂ ਗੁਲਾਮੀ ਵੱਲ ਧੱਕ ਰਹੀ ਹੈ। ਇਸ ਮੌਕੇ ਹਰਜਿੰਦਰ ਸਿੰਘ ਨੰਗਲਾ, ਨਿੱਕਾ ਸਿੰਘ ਸੰਗਤੀਵਾਲਾ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਗੁਰਮੀਤ ਸਿੰਘ ਪਸ਼ੌਰ, ਬਲਦੇਵ ਸਿੰਘ, ਕਰਮਜੀਤ ਕੌਰ ਲਹਿਲ ਕਲਾਂ, ਗੁਰਮੇਲ ਕੌਰ ਗਿਦੜਿਆਣੀ ਤੇ ਮਹਿਲਾ ਕਿਸਾਨ ਆਗੂ ਜਸਵਿੰਦਰ ਕੌਰ ਗਾਗਾ , ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਨੇ 13 ਸਤੰਬਰ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਪਟਿਆਲਾ ਵਿਖੇ ਮੋਤੀ ਮਹਿਲ ਦੇ ਘਿਰਾਓ ਦੇ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੂਰਨ ਤੌਰ ‘ਤੇ ਮਜ਼ਦੂਰਾਂ ਨੂੰ ਸਮੱਰਥਨ ਦਿੱਤਾ ਜਾਵੇਗਾ।

News Source link