ਨਵੀਂ ਦਿੱਲੀ, 9 ਸਤੰਬਰ

ਸਰਕਾਰ ਨੇ ਖੁਲਾਸਾ ਕੀਤਾ ਹੈ ਕਿ ਦੇਸ਼ ਦੀ 58 ਫੀਸਦ ਬਾਲਗ ਆਬਾਦੀ ਨੂੰ ਕੋਵਿਡ-19 ਵੈਕਸੀਨੇਸ਼ਨ ਦਾ ਪਹਿਲਾ ਡੋਜ਼ ਦਿੱਤਾ ਜਾ ਚੁੱਕਾ ਹੈ ਤੇ 18 ਫੀਸਦ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਅਜੇ ਦੂਜਾ ਡੋਜ਼ ਹੀ ਦਿੱਤਾ ਗਿਆ ਹੈ। ਇਸੇ ਦੌਰਾਨ ਕੁੱਲ 72 ਕਰੋੜ ਕਰੋਨਾ ਰੋਕੂ ਟੀਕੇ ਦੇਸ਼ ਵਾਸੀਆਂ ਨੂੰ ਲਗਾਏ ਜਾ ਚੁੱਕੇ ਹਨ। ਮੀਡੀਆ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਅਜੇ ਸਮਾਪਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 35 ਜ਼ਿਲ੍ਹਿਆਂ ਵਿੱਚ ਅਜੇ ਵੀ ਹਰ ਹਫਤੇ ਕਰੋਨਾ ਕੇਸਾਂ ਦਾ ਪਾਜ਼ੇਟਿਵ ਰੇਟ 10 ਫੀਸਦੀ ਤੋਂ ਵੱਧ ਹੈ ਤੇ 30 ਜ਼ਿਲ੍ਹੇ ਅਜਿਹੇ ਹਨ ਜਿਥੇ ਪਾਜ਼ੇਟਿਵ ਰੇਟ 5 ਤੋਂ 10 ਫੀਸਦ ਦੇ ਵਿਚਕਾਰ ਹੈ। -ਪੀਟੀਆਈ

News Source link