ਨਵੀਂ ਦਿੱਲੀ, 9 ਸਤੰਬਰ

ਜੰਮੂ -ਕਸ਼ਮੀਰ ਵਿਧਾਨ ਪਰਿਸ਼ਦ ਦੇ ਸਾਬਕਾ ਮੈਂਬਰ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਤਰਲੋਚਨ ਸਿੰਘ ਵਜ਼ੀਰ ਦੀ ਲਾਸ਼ ਅੱਜ ਪੱਛਮੀ ਦਿੱਲੀ ਦੇ ਮੋਤੀਨਗਰ ਦੇ ਫਲੈਟ ਤੋਂ ਮਿਲੀ। ਪੁਲੀਸ ਨੇ ਦੱਸਿਆ ਕਿ 67 ਸਾਲਾ ਵਜ਼ੀਰ ਦੀ ਲਾਸ਼ ਸੜੀ ਸੀ। ਪੱਛਮੀ ਦਿੱਲੀ ਦੇ ਪੁਲੀਸ ਕਮਿਸ਼ਨਰ ਉਰਵਿਜਾ ਗੋਇਲ ਨੇ ਕਿਹਾ,’ਮੋਤੀ ਨਗਰ ਪੁਲੀਸ ਸਟੇਸ਼ਨ ਨੂੰ ਲਾਸ਼ ਬਾਰੇ ਜਾਣਕਾਰੀ ਮਿਲੀ ਸੀ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ, ਜਿਸਦੀ ਪਛਾਣ ਤ੍ਰਿਲੋਚਨ ਸਿੰਘ ਵਜ਼ੀਰ ਵਜੋਂ ਉਸ ਦੇ ਇੱਕ ਜਾਣਕਾਰ ਨੇ ਕੀਤੀ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੇ। ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

News Source link