ਨਵੀਂ ਦਿੱਲੀ, 9 ਸਤੰਬਰ

ਜੰਮੂ -ਕਸ਼ਮੀਰ ‘ਤੇ ਆਪਣੀ ਨਾਪਾਕ ਨਜ਼ਰ ਰੱਖਦੇ ਹੋਏ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈਐੱਸਕੇਪੀ) ਕਾਡਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਭੇਜ ਰਹੀ ਹੈ। ਇਨ੍ਹਾਂ ਰਾਹੀ ਜੰਮੂ-ਕਸ਼ਮੀਰ ਨੂੰ ਵੱਡੇ ਪੱਧਰ ‘ਤੇ ਹਿੰਸਾ ਫੈਲਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਤਾਜ਼ਾ ਖੁਫੀਆ ਜਾਣਕਾਰੀ ਅਨੁਸਾਰ ਆਈਐੱਸਕੇਪੀ ਕਾਡਰ ਹਾਲ ਹੀ ਵਿੱਚ ਅਫਗਾਨਿਸਤਾਨ ਦੀਆਂ ਜੇਲ੍ਹਾਂ ਤੋਂ ਰਿਹਾਅ ਹੋਏ ਸਨ ਅਤੇ ਪਾਕਿਸਤਾਨ ਪਰਤੇ ਹਨ। ਉਨ੍ਹਾਂ ਨੂੰ ਹੁਣ ਆਈਐੱਸਆਈ ਨੇ ਘਾਟੀ ਵਿੱਚ ਆਪਣੇ ਅਤਿਵਾਦੀ ਏਜੰਡੇ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

News Source link