ਜੋਰਹਟ/ਗੁਹਾਟੀ, 8 ਸਤੰਬਰ

ਅਸਾਮ ਦੇ ਬ੍ਰਹਮਪੁੱਤਰ ਦਰਿਆ ਵਿੱਚ ਮੁਸਾਫਰਾਂ ਨੂੰ ਲਿਜਾ ਰਿਹਾ ਬੇੜਾ ਡੁੱਬ ਜਾਣ ਕਾਰਨ ਕਈ ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਇਹ ਬੇੜਾ ਅਸਾਮ ਦੇ ਜੋਰਹਟ ਜ਼ਿਲ੍ਹੇ ਵਿੱਚ ਨਿਮਾਤੀ ਘਾਟ ਨੇੜੇ ਇਕ ਕਿਸ਼ਤੀ ਨਾਲ ਟਕਰਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆ ਅਨੁਸਾਰ ‘ਮਾਂ ਕਮਲਾ’ ਨਾਂ ਦਾ ਪ੍ਰਾਈਵੇਟ ਬੇੜਾ ਨਿਮਾਤੀ ਘਾਟ ਤੋਂ ਦਰਿਆ ਰਸਤੇ ਮਾਜੂਲੀ ਇਲਾਕੇ ਵੱਲ ਜਾ ਰਿਹਾ ਸੀ ਤੇ ਸਰਕਾਰੀ ਮਲਕੀਅਤ ਵਾਲੀ ‘ਤ੍ਰਿਪਕਈ’ ਨਾਂ ਦੀ ਕਿਸ਼ਤੀ ਨਾਲ ਟਕਰਾ ਗਿਆ। ਇਹ ਕਿਸ਼ਤੀ ਮਾਜੂਲੀ ਵੱਲੋਂ ਆ ਰਹੀ ਸੀ। ਹਾਦਸੇ ਕਾਰਨ ਬੇੜਾ ਨੁਕਸਾਨਿਆ ਗਿਆ ਤੇ ਦਰਿਆ ਵਿੱਚ ਡੁੱਬ ਗਿਆ। ਇਨਲੈਂਡ ਵਾਟਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਵੇਰਵਿਆਂ ਬਾਰੇ ਫਿਲਹਾਲ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ਬੇੜੇ ਵਿੱਚ 120 ਵਿਅਕਤੀ ਸਵਾਰ ਸਨ। ਜੋਰਹਟ ਦੇ ਡੀਸੀ ਅਸ਼ੋਕ ਬਰਮਨ ਨੇ ਦੱਸਿਆ ਕਿ ਫਿਲਹਾਲ 41 ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਇਸੇ ਦੌਰਾਨ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਘਟਨਾ ‘ਤੇ ਦੁੱਖ ਜਤਾਇਆ ਹੈ। -ਪੀਟੀਆਈ

News Source link