ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 8 ਸਤੰਬਰ

ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਭਾਰਤ ਤਰਫੋਂ ਜੀ-20 (ਗਰੁੱਪ-20) ਦੀਆਂ ਸਿਖਰ ਵਾਰਤਾਵਾਂ ਲਈ ਸ਼ੇਰਪਾ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੀ-20 ਇਕ ਵੱਡਾ ਕੌਮਾਂਤਰੀ ਇਕੱਠ ਹੈ ਜਿਸ ਵਿੱਚ ਯੂਰਪੀ ਯੂਨੀਅਨ ਤੋਂ ਇਲਾਵਾ ਦੁਨੀਆਂ ਦੀ ਵੱਡੀ ਆਰਥਿਕਤਾ ਵਾਲੇ 19 ਦੇਸ਼ ਸ਼ਾਮਲ ਹਨ। ਸ਼ੇਰਪਾ ਕਿਸੇ ਵੀ ਸਰਕਾਰ ਦਾ ਨਿੱਜੀ ਪ੍ਰਤੀਨਿਧ ਹੁੰਦਾ ਹੈ ਜੋ ਕੌਮਾਂਤਰੀ ਸਿਖਰ ਵਾਰਤਾਵਾਂ ਲਈ ਤਿਆਰੀਆਂ ਕਰਵਾਉਂਦਾ ਹੈ। ਇਨ੍ਹਾਂ ਵਿੱਚ ਜੀ-7 (ਗਰੁੱਪ-7) ਤੇ ਜੀ-20 ਦੀਆਂ ਸਾਲਾਨਾ ਸਿਖਰ ਵਾਰਤਾਵਾਂ ਸ਼ਾਮਲ ਹਨ। ਇਨ੍ਹਾਂ ਸਿਖਰ ਵਾਰਤਾਵਾਂ ਦੌਰਾਨ ਵੱਖ ਵੱਖ ਦੇਸ਼ਾਂ ਦੇ ਸ਼ੇਰਪਾਵਾਂ ਦੀ ਵੀ ਕਾਨਫਰੰਸ ਕਰਵਾਈ ਜਾਂਦੀ ਹੈ ਤੇ ਦੇਸ਼ਾਂ ਵਿਚਾਲੇ ਕਈ ਸਮਝੌਤੇ ਤੈਅ ਕੀਤੇ ਜਾਂਦੇ ਹਨ।

News Source link