ਨਵੀਂ ਦਿੱਲੀ, 7 ਸਤੰਬਰ

ਖੇਤੀ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਵੱਲੋਂ ਬਣਾੲੇ ਪੈਨਲ ਦੇ ਇਕ ਮੈਂਬਰ ਨੇ ਚੀਫ ਜਸਟਿਸ ਨੂੰ ਪੱਤਰ ਭੇਜ ਕੇ ਪੈਨਲ ਦੀ ਰਿਪੋਰਟ ਨੂੰ ਜਨਤਕ ਕਰਨ ਅਤੇ ਇਸ ਨੂੰ ਸਰਕਾਰ ਨਾਲ ਸਾਂਝਾ ਕਰਨ ਦੀ ਮੰਗ ਕੀਤੀ। ਅਨਿਲ ਘਨਵਤ ਨੇ ਚੀਫ ਜਸਟਿਸ ਨੂੰ ਪੱਤਰ ਵਿੱਚ ਕਿਹਾ,’ਰਿਪੋਰਟ ਕਿਸਾਨਾਂ ਦੇ ਸਾਰੇ ਖਦਸ਼ਿਆਂ ਨੂੰ ਦੂਰ ਕਰਦੀ ਹੈ। ਕਮੇਟੀ ਨੂੰ ਭਰੋਸਾ ਹੈ ਕਿ ਸਿਫਾਰਸ਼ਾਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਸੁਲਝਾਉਣ ਦਾ ਰਾਹ ਪੱਧਰਾ ਕਰ ਦੇਣਗੀਆਂ। ਮੈਨੂੰ ਲੱਗਦਾ ਹੈ ਕਿ ਸਰਵਉੱਚ ਅਦਾਲਤ ਨੇ ਰਿਪੋਰਟ ਵੱਲ ਤਵੱਜੋ ਨਹੀਂ ਦਿੱਤੀ। ਮੇਰੀ ਅਦਾਲਤ ਨੂੰ ਅਪੀਲ ਹੈ ਕਿ ਉਹ ਇਸ ਰਿਪੋਰਟ ਨੂੰ ਛੇਤੀ ਜਨਤਕ ਕਰੇ ਤਾਂ ਜੋ ਕਿਸਾਨ ਮਸਲਿਆਂ ਦਾ ਸ਼ਾਂਤਮਈ ਹੱਲ ਹੋ ਸਕੇ।’

News Source link