ਪੇਈਚਿੰਗ, 7 ਸਤੰਬਰ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਜਨਰਲ ਵਾਂਗ ਹੈਜਿਆਂਗ ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਦੀ ਪੱਛਮੀ ਥੀਏਟਰ ਕਮਾਂਡ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ। ਇਹ ਕਮਾਂਡ ਭਾਰਤ ਦੀਆਂ ਸਰਹੱਦਾਂ ਦੀ ਨਿਗਰਾਨੀ ਕਰਦੀ ਹੈ। ਸ਼ੀ, ਜੋ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਦੇ ਕੇਂਦਰੀ ਫੌਜੀ ਕਮਿਸ਼ਨ (ਸੀਐੱਮਸੀ) ਦੇ ਮੁਖੀ ਹਨ, ਨੇ ਵਾਂਗ ਅਤੇ ਚਾਰ ਹੋਰ ਫੌਜੀ ਅਧਿਕਾਰੀਆਂ ਨੂੰ ਜਨਰਲ ਦੇ ਅਹੁਦੇ ‘ਤੇ ਤਰੱਕੀ ਦਿੱਤੀ ਹੈ। ਕੇਂਦਰੀ ਫੌਜੀ ਕਮਿਸ਼ਨ (ਸੀਐੱਮਸੀ) ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੀ ਸਮੁੱਚੀ ਹਾਈ ਕਮਾਂਡ ਹੈ। ਪਿਛਲੇ ਸਾਲ ਮਈ ਵਿੱਚ ਪੂਰਬੀ ਲੱਦਾਖ ਵਿੱਚ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਵਾਂਗ ਪੱਛਮੀ ਥੀਏਟਰ ਕਮਾਂਡ ਦੀ ਅਗਵਾਈ ਕਰਨ ਵਾਲੇ ਚੌਥੇ ਕਮਾਂਡਰ ਹਨ।

News Source link