ਕੋਲਕਾਤਾ, 6 ਸਤੰਬਰ

ਪੱਛਮੀ ਬੰਗਾਲ ਅਸੈਂਬਲੀ ਵਿੱਚ ਵਿਰੋਧੀ ਧਿਰ ਦਾ ਆਗੂ ਸੁਵੇਂਦੂ ਅਧਿਕਾਰੀ ਆਪਣੇ ਅੰਗਰੱਖਿਅਕ ਦੀ ਮੌਤ ਮਾਮਲੇ ਵਿੱਚ ਅੱਜ ਸੀਆਈਡੀ ਅੱਗੇ ਪੇਸ਼ ਨਹੀਂ ਹੋਇਆ। ਅਧਿਕਾਰੀ ਨੇ ਕਿਹਾ ਕਿ ਉਹ ਕੁਝ ਰੁਝੇਵਿਆਂ ਕਰਕੇ ਪੇਸ਼ ਨਹੀਂ ਹੋ ਸਕਦਾ। ਮਾਮਲੇ ਦੀ ਤਫ਼ਤੀਸ਼ ਕਰ ਰਹੀ ਸੀਆਈਡੀ ਨੇ ਭਾਜਪਾ ਦੇ ਨੰਦੀਗ੍ਰਾਮ ਹਲਕੇ ਤੋਂ ਵਿਧਾਇਕ ਅਧਿਕਾਰੀ ਨੂੰ ਭਬਾਨੀ ਭਵਨ ਸਥਿਤ ਆਪਣੇ ਹੈੱਡਕੁਆਰਟਰ ‘ਤੇ ਪੇਸ਼ ਹੋਣ ਲਈ ਸੰਮਨ ਭੇਜੇ ਸਨ। ਇਕ ਸੀਆਈਡੀ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਵਿਧਾਇਕ ਨੇ ਅੱਜ ਸਵੇਰੇ 9:30 ਵਜੇ ਦੇ ਕਰੀਬ ਮੇਲ ਕਰਕੇ ਦੱਸਿਆ ਕਿ ਕੁਝ ਸਿਆਸੀ ਮੀਟਿੰਗਾਂ ਕਰਕੇ ਉਹ ਸੀਆਈਡੀ ਦਫ਼ਤਰ ਵਿੱਚ ਪੇਸ਼ ਨਹੀਂ ਹੋ ਸਕਦਾ। ਅਧਿਕਾਰੀ ਦੇ ਅੰਗਰੱਖਿਅਕ ਸੁਭੋਬ੍ਰਤਾ ਚੱਕਰਬਰਤੀ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਖੁ਼ਦ ਨੂੰ ਗੋਲੀ ਮਾਰ ਲਈ ਸੀ। ਚੱਕਰਬਰਤੀ ਦੀ ਪਤਨੀ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। -ਪੀਟੀਆਈ

News Source link