ਵਾਸ਼ਿੰਗਟਨ, 4 ਸਤੰਬਰ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 11 ਸਤੰਬਰ 2001 ਦੇ ਅਤਿਵਾਦੀ ਹਮਲਿਆਂ ਨਾਲ ਜੁੜੇ ਕੁਝ ਦਸਤਾਵੇਜ਼ਾਂ ਨੂੰ ਜਨਤਕ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰ ਦਾ ਇਹ ਫੈਸਲਾ ਪੀੜਤਾਂ ਦੇ ਪਰਿਵਾਰਾਂ ਲਈ ਮਦਦਗਾਰ ਹੋਵੇਗਾ ਜੋ ਸਾਊਦੀ ਅਰਬ ਸਰਕਾਰ ਵਿਰੁੱਧ ਆਪਣੇ ਦੋਸ਼ਾਂ ਦੇ ਸਬੰਧ ਵਿੱਚ ਲੰਮੇ ਸਮੇਂ ਤੋਂ ਰਿਕਾਰਡ ਦੀ ਮੰਗ ਕਰ ਰਹੇ ਹਨ। ਇਹ ਹੁਕਮ 11 ਸਤੰਬਰ ਦੇ ਅਤਿਵਾਦੀ ਹਮਲੇ ਦੇ 20 ਸਾਲ ਪੂਰੇ ਹੋਣ ਤੋਂ ਸਿਰਫ ਹਫਤਾ ਪਹਿਲਾਂ ਆਇਆ ਸੀ ਅਤੇ ਪੀੜਤਾਂ ਦੇ ਪਰਿਵਾਰਾਂ ਅਤੇ ਸਰਕਾਰ ਦਰਮਿਆਨ ਸਾਲਾਂ ਤੋਂ ਇਨ੍ਹਾਂ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਮੰਗ ਕਾਰਨ ਵਿਵਾਦ ਚੱਲ ਰਿਹਾ ਸੀ।

News Source link