ਪੁਣੇ, 4 ਸਤੰਬਰ

ਕੇਂਦਰੀ ਜਾਂਚ ਬਿਊਰੋ ​​(ਸੀਬੀਆਈ) ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਤਰਕਸ਼ੀਲ ਡਾਕਟਰ ਨਰਿੰਦਰ ਦਾਭੋਲਕਰ ਦੇ 2013 ਦੇ ਕਤਲ ਕੇਸ ਦੇ ਪੰਜ ਮੁਲਜ਼ਮਾਂ ਉੱਤੇ ‘ਲੋਕਾਂ ਦੇ ਇੱਕ ਵਰਗ ਵਿੱਚ ਦਹਿਸ਼ਤ ਫੈਲਾਉਣ’ ਕਾਰਨ ਗੈਰਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਤਹਿਤ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਪੰਜ ਮੁਲਜ਼ਮਾਂ ਡਾਕਟਰ ਵੀਰੇਂਦਰ ਸਿੰਘ ਤਾਵੜੇ, ਸ਼ਰਦ ਕਲਾਸਕਰ, ਸਚਿਨ ਅੰਦੁਰੇ, ਐਡਵੋਕੇਟ ਸੰਜੀਵ ਪੁਨਾਲੇਕਰ ਅਤੇ ਵਿਕਰਮ ਭਾਵੇ ਵਿਰੁੱਧ ਦੋਸ਼ ਤੈਅ ਕਰਨ ਬਾਰੇ ਬਹਿਸ ਇਥੇ ਵਧੀਕ ਸੈਸ਼ਨ ਜੱਜ (ਵਿਸ਼ੇਸ਼ ਅਦਾਲਤ ਦੇ ਜੱਜ) ਐੱਸਆਰ ਨਵਾਂਦਰ ਦੇ ਸਾਹਮਣੇ ਸ਼ੁਰੂ ਹੋਈ।

ਵਿਸ਼ੇਸ਼ ਸਰਕਾਰੀ ਵਕੀਲ ਪ੍ਰਕਾਸ਼ ਸੂਰਯਵੰਸ਼ੀ ਨੇ ਸੀਬੀਆਈ ਦੀ ਤਰਫੋਂ ਇਸ ਕੇਸ ਦੀ ਦਲੀਲ ਦਿੰਦੇ ਹੋਏ ਕਿਹਾ ਕਿ ਮੁਲਜ਼ਮਾਂ ‘ਤੇ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗੲੇ ਹਨ।

News Source link