ਰੀਓ ਡੀ ਜਨੇਰੋ: ਫੁਟਬਾਲ ਦੇ ਦਿੱਗਜ ਖਿਡਾਰੀ ਪੇਲੇ ਨੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਬ੍ਰਾਜ਼ੀਲ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਉਹ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ। 80 ਸਾਲਾ ਖਿਡਾਰੀ ਨੂੰ ਮੰਗਲਵਾਰ ਨੂੰ ਸਾਓ ਪਾਓਲੋ ਦੇ ਐਲਬਰਟ ਆਈਨਸਟਾਈਨ ਹਸਪਤਾਲ ਵਿੱਚ ਦਾਖਲ ਕਰਵਾਉਣ ਮਗਰੋਂ ਉਸਦੇ ਬਿਮਾਰ ਹੋਣ ਦਾ ਖੁਲਾਸਾ ਹੋਇਆ। ਪੇਲੇ ਨੇ ਟਵੀਟ ਕੀਤਾ, ”ਦੋਸਤੋ, ਮੈਂ ਬੇਹੋਸ਼ ਨਹੀਂ ਹੋਇਆ ਅਤੇ ਮੈਂ ਬਹੁਤ ਚੰਗੀ ਸਿਹਤ ਵਿੱਚ ਹਾਂ. ਮੈਂ ਆਪਣੇ ਰੁਟੀਨ ਚੈਕਅੱਪ ਲਈ ਗਿਆ ਸੀ, ਜੋ ਮੈਂ ਮਹਾਮਾਰੀ ਦੇ ਕਾਰਨ ਪਹਿਲਾਂ ਨਹੀਂ ਕਰਾ ਸਕਿਆ ਸੀ। ਸਿਨਹੂਆ ਰਿਪੋਰਟ ਅਨੁਸਾਰ, ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਨੂੰ 2012 ਵਿੱਚ ਹਿੱਪ ਰਿਪਲੇਸਮੈਂਟ ਸਰਜਰੀ ਕਰਵਾਉਣ ਤੋਂ ਬਾਅਦ ਕਦੇ ਵੀ ਜਨਤਕ ਰੂਪ ਵਿੱਚ ਨਹੀਂ ਦੇਖਿਆ ਗਿਆ ਹੈ। -ਆਈਏਐੱਨਐੱਸ

News Source link