ਮਾਸਕੋ, 1 ਸਤੰਬਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਦਖ਼ਲ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਹੈ ਕਿ ਉਸ ਦੀ ਅਫ਼ਗ਼ਾਨਿਸਤਾਨ ਵਿੱਚ 20 ਸਾਲਾਂ ਦੀ ਫੌਜੀ ਕਾਰਵਾਈ ਦੌਰਾਨ ਪ੍ਰਾਪਤੀ ‘ਸਿਫ਼ਰ’ ਹੈ। ਪੁਤਿਨ ਨੇ ਅੱਜ ਕਿਹਾ ਕਿ 20 ਸਾਲਾਂ ਤੋਂ ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਫੌਜ ਉੱਥੇ ਰਹਿਣ ਵਾਲੇ ਲੋਕਾਂ ਨੂੰ ਸਭਿਅਕ ਬਣਾਉਣ ਦੀ ਕੋਸ਼ਿਸ਼ ਕਰਦੀ ਰਹੀ। ਇਸ ਦਾ ਨਤੀਜਾ ਸਿਫ਼ਰ ਨਿਕਲਿਆ। ਬਾਹਰ ਤੋਂ ਕਿਸੇ ‘ਤੇ ਕੁੱਝ ਥੋਪਣਾ ਅਸੰਭਵ ਹੈ। ਕਿਸੇ ਲਈ ਕੁੱਝ ਕਰਨ ਤੋ ਪਹਿਲਾਂ ਉਥੋਂ ਦੇ ਲੋਕਾਂ ਦੇ ਇਤਿਹਾਸ, ਸੱਭਿਆਚਾਰ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।

News Source link