ਵਾਸ਼ਿੰਗਟਨ, 31 ਅਗਸਤਭਾਵੇਂ ਅਮਰੀਕਾ ਦੀ 20 ਸਾਲਾਂ ਦੀ ਲੜਾਈ ਅਤੇ ਉੱਥੋਂ ਲੋਕਾਂ ਤੇ ਫੌਜੀਆਂ ਨੂੰ ਕੱਢਣ ਦੀ ਕਾਰਵਾਈ ਅਫ਼ਗ਼ਾਨਿਸਤਾਨ ਤੋਂ ਪੰਜ ਅਮਰੀਕੀ ਫੌਜੀ ਟਰਾਂਸਪੋਰਟ ਜਹਾਜ਼ਾਂ ਦੇ ਉਡਾਣ ਭਰਨ ਨਾਲ ਖ਼ਤਮ ਹੋ ਗਈ ਪਰ ਅਫਗਾਨਿਸਤਾਨ ਵਿੱਚ ਉਸ ਦੇ ਹਾਲੇ ਵੀ ਘੱਟੋ ਘੱਟ 200 ਨਾਗਰਿਕ ਬਚੇ ਹਨ ਅਤੇ ਨਾਲ ਹੀ ਉਥੇ ਰਹਿ ਗੲੇ ਹਨ ਨਿਕਲਣ ਦੀ ਆਸ ਲਾਈ ਬੈਠੇ ਹਜ਼ਾਰਾਂ ਅਫ਼ਗ਼ਾਨ। ਇਨ੍ਹਾਂ ਦੀ ਨਿਕਾਸੀ ਹੁਣ ਪੂਰੀ ਤਰ੍ਹਾਂ ਤਾਲਿਬਾਨ ‘ਤੇ ਨਿਰਭਰ ਹੈ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਆਪਣੇ ਨਾਗਰਿਕਾਂ ਅਤੇ ਅਫਗਾਨਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਰੱਖੇਗਾ ਅਤੇ ਕਾਬੁਲ ਹਵਾਈ ਅੱਡਾ ਦੁਬਾਰਾ ਖੁੱਲ੍ਹਣ ਤੋਂ ਬਾਅਦ ਅਫ਼ਗ਼ਾਨਿਸਤਾਨ ਦੇ ਗੁਆਂਢੀ ਮੁਲਕਾਂ ਨਾਲ ਹਵਾਈ ਜਾਂ ਚਾਰਟਰਡ ਜਹਾਜ਼ਾਂ ਰਾਹੀਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਕੋਸ਼ਿਸ ਕਰਦਾ ਰਹੇਗਾ।

News Source link