ਧੁਪਗੁਰੀ, 31 ਅਗਸਤ

ਪੱਛਮੀ ਬੰਗਾਲ ਦੇ ਜਲਪਈਗੁਰੀ ਜ਼ਿਲ੍ਹੇ ਵਿੱਚ ਅੱਜ ਟੀਕਾਕਰਨ ਕੇਂਦਰ ਵਿੱਚ ਸੈਂਕੜੇ ਲੋਕਾਂ ਦੇ ਇਕੱਠੇ ਦਾਖ਼ਲ ਹੋਣ ਨਾਲ ਭਗਦੜ ਮਚ ਗਈ। ਇਸ ਦੌਰਾਨ 20 ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਫਸਰ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ ਅਤੇ ਉਹ ਜਲਪਈਗੁਰੀ ਸਦਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਧੁਪਗੁਰੀ ਸਿਹਤ ਕੇਂਦਰ ਦਾ ਮੇਨ ਗੇਟ ਖੁੱਲ੍ਹਿਆ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠਿਆਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਇਸ ਹਾਦਸੇ ਵਿੱਚ ਕਈ ਔਰਤਾਂ ਜ਼ਖ਼ਮੀ ਹੋ ਗਈਆਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।-ਪੀਟੀਆਈ

News Source link