ਮੈਸੂਰ: ਮੈਸੂਰ ਜਬਰ-ਜਨਾਹ ਕੇਸ ਵਿਚ ਪੁਲੀਸ ਨੇ ਮੁਲਜ਼ਮਾਂ ਨੂੰ ਘਟਨਾ ਸਥਾਨ ਉਤੇ ਮਿਲੀਆਂ ਬੱਸ ਟਿਕਟਾਂ ਤੇ ਸ਼ਰਾਬ ਦੀਆਂ ਬੋਤਲਾਂ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਟਾਵਰ ਤੋਂ ਕਾਲ ਰਿਕਾਰਡ ਵੀ ਕੱਢਿਆ ਗਿਆ। ਜ਼ਿਕਰਯੋਗ ਹੈ ਕਿ 24 ਅਗਸਤ ਨੂੰ ਕਾਲਜ ਦੀ ਵਿਦਿਆਰਥਣ ਨਾਲ ਕਥਿਤ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ। ਪੁਲੀਸ ਨੇ ਤਾਮਿਲਨਾਡੂ ਤੋਂ ਸ਼ਨਿਚਰਵਾਰ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੀੜਤਾ ਦੇ ਦੋਸਤ ਨੇ ਪੁਲੀਸ ਨੂੰ ਦੱਸਿਆ ਸੀ ਕਿ ਮੁਲਜ਼ਮ ਤਾਮਿਲ ਵਿਚ ਗੱਲਬਾਤ ਕਰ ਰਹੇ ਸਨ। ਅਪਰਾਧ ਵਾਲੀ ਥਾਂ ਤੋਂ ਪੁਲੀਸ ਨੂੰ ਤਾਮਿਲਨਾਡੂ ਦੇ ਇਕ ਸ਼ਹਿਰ ਤੋਂ ਕਰਨਾਟਕ ਵੱਲ ਦੀਆਂ ਬੱਸ ਟਿਕਟਾਂ ਮਿਲੀਆਂ ਸਨ। ਸ਼ਰਾਬ ਦੀਆਂ ਬੋਤਲਾਂ ‘ਤੇ ਤਾਮਿਲਨਾਡੂ ਐਕਸਾਈਜ਼ ਵਿਭਾਗ ਦੀ ਮੋਹਰ ਸੀ। -ਪੀਟੀਆਈ

News Source link