ਇਸਲਾਮਾਬਾਦ: ਅਫ਼ਗਾਨਿਸਤਾਨ ‘ਚ ਦਹਿਸ਼ਤਗਰਦਾਂ ਵੱਲੋਂ ਸਰਹੱਦ ਪਾਰ ਕੀਤੀ ਗਈ ਗੋਲੀਬਾਰੀ ‘ਚ ਪਾਕਿਸਤਾਨ ਦੇ ਦੋ ਜਵਾਨ ਹਲਾਕ ਹੋ ਗਏ। ਤਾਲਿਬਾਨ ਵੱਲੋਂ ਕਾਬੁਲ ‘ਤੇ ਕਬਜ਼ਾ ਕੀਤੇ ਜਾਣ ਦੇ 10 ਦਿਨਾਂ ਮਗਰੋਂ ਅਜਿਹਾ ਪਹਿਲਾ ਹਮਲਾ ਹੋਇਆ ਹੈ। ਪਾਕਿਸਤਾਨੀ ਫ਼ੌਜ ਨੇ ਗੋਲੀਬਾਰੀ ਦਾ ਜਵਾਬ ਦਿੱਤਾ ਜਿਸ ‘ਚ ਦੋ ਜਾਂ ਤਿੰਨ ਹਮਲਾਵਰਾਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ ਹੈ। ਇਹ ਘਟਨਾ ਬਜੌਰ ਜ਼ਿਲ੍ਹੇ ‘ਚ ਵਾਪਰੀ ਹੈ। ਫ਼ੌਜ ਨੇ ਹਮਲੇ ਪਿੱਛੇ ਕਿਸੇ ਦਹਿਸ਼ਤੀ ਜਥੇਬੰਦੀ ਦਾ ਨਾਮ ਨਹੀਂ ਲਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਦਹਿਸ਼ਤਗਰਦਾਂ ਨੇ ਇਹ ਹਮਲਾ ਕੀਤਾ ਹੈ। ਹਮਲੇ ‘ਚ ਤਿੰਨ ਤੋਂ ਚਾਰ ਦਹਿਸ਼ਤਗਰਦ ਜ਼ਖ਼ਮੀ ਹੋਏ ਹਨ। -ਰਾਇਟਰਜ਼

News Source link