ਚੰਡੀਗੜ੍ਹ: ਪੰਜਾਬੀ ਫ਼ਿਲਮੀ ਚੈਨਲ, ਪਿਟਾਰਾ ਟੀਵੀ ਨੇ ਅੱਜ ਆਪਣਾ ਨਵਾਂ ਓਟੀਟੀ ਪਲੇਟਫਾਰਮ ‘ਚੌਪਾਲ’ ਲਾਂਚ ਕੀਤਾ ਜੋ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਮਨੋਰੰਜਕ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਆਨਲਾਈਨ ਸਟ੍ਰੀਮਿੰਗ ਰਾਹੀਂ ਪੇਸ਼ ਕਰੇਗਾ। ਪਿਟਾਰਾ ਟੀਵੀ ਦੇ ਡਾਇਰੈਕਟਰ ਸੰਦੀਪ ਬੰਸਲ ਨੇ ਕਿਹਾ ਕਿ ‘ਚੌਪਾਲ’ ਭਾਵ ਸੱਥ, ਬਰਾਬਰ ਸੋਚ ਵਾਲੇ ਲੋਕਾਂ ਦਾ ਇਕੱਠ ਹੁੰਦਾ ਹੈ ਜੋ ਚੰਗੇ ਸਮੇਂ ਲਈ ਇਕੱਠੇ ਹੁੰਦੇ ਹਨ ਤੇ ਅਸੀਂ ਵੀ ਲੋਕਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਦੀ ਯਾਦ ਦਿਵਾਉਣ ਵਾਲਾ ਇਹ ਮੰਚ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੀਓਮੀ ਨਾਲ ਮਿਲ ਕੇ ਚੌਪਾਲ ਦੇ ਕੰਟੈਂਟ ਨੂੰ ਮਨੋਰੰਜਕ ਤਰੀਕੇ ਨਾਲ ਦਿਖਾਇਆ ਜਾਵੇਗਾ। ਇਸ ਮੌਕੇ ਪੂਨਮ ਢਿੱਲੋਂ, ਰਾਜ ਜੁਨੇਜਾ, ਸ਼ਿਵਮ ਸ਼ਰਮਾ, ਪ੍ਰਿੰਸ ਕੰਵਲਜੀਤ, ਆਸ਼ੀਸ਼ ਦੁੱਗਲ, ਬਲਰਾਜ ਸਿੱਧੂ, ਅਤੇ ਮਹਾਂਵੀਰ ਭੁੱਲਰ ਹਾਜ਼ਰ ਸਨ। -ਵਪਾਰ ਪ੍ਰਤੀਨਿਧ

News Source link