ਨਵੀਂ ਦਿੱਲੀ, 26 ਅਗਸਤ

ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਸਬੰਧੀ 9 ਮਾਮਲੇ ਦਰਜ ਕੀਤੇ ਹਨ। ਸੂਤਰਾਂ ਨੇ ਕਿਹਾ ਕਿ ਹਿੰਸਾ ਦੇ ਮਾਮਲਿਆਂ ਦੀ ਜਾਂਚ ਨਾਲ ਜੁੜੀ ਜਾਂਚ ਏਜੰਸੀ ਦੀਆਂ ਚਾਰੋਂ ਵਿਸ਼ੇਸ਼ ਇਕਾਈਆਂ ਨੇ ਆਪਣੀਆਂ ਟੀਮਾਂ ਕੋਲਕਾਤਾ ਤੋਂ ਰਾਜ ਦੀਆਂ ਉਨ੍ਹਾਂ ਥਾਵਾਂ ‘ਤੇ ਭੇਜਿਆ ਜਿਥੇ ਹਿੰਸਾ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਕੁਝ ਹੋਰ ਮਾਮਲੇ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਉਨ੍ਹਾਂ ਵਿੱਚੋਂ ਕੁਝ ਰਾਜ ਸਰਕਾਰ ਨੇ ਸੌਂਪੇ ਹਨ। ਕਲਕੱਤਾ ਹਾਈ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੱਛਮੀ ਬੰਗਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਥਿਤ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੈ।

News Source link