ਸਹਾਰਨਪੁਰ, 26 ਅਗਸਤ

ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਬੀਤੀ ਰਾਤ ਬੱਸ ਦੇ ਪਲਟਣ ਕਾਰਨ ਦੋ ਮਹਿਲਾ ਯਾਤਰੀਆਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲੀਸ ਸੁਪਰਡੈਂਟ (ਦਿਹਾਤੀ) ਅਤੁਲ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਬੱਸ ਬਦਾਯੂੰ ਤੋਂ ਪੰਜਾਬ ਜਾ ਰਹੀ ਸੀ ਅਤੇ ਜਦੋਂ ਬੱਸ ਦੇਵਬੰਦ ਪਹੁੰਚੀ ਤਾਂ ਡਰਾਈਵਰ ਦੀ ਅੱਖ ਲੱਗ ਗਈ, ਜਿਸ ਕਾਰਨ ਬੱਸ ਸਾਖਨ ਨਦੀ ਦੇ ਨੇੜੇ ਖੱਡ ਵਿੱਚ ਪਲਟ ਗਈ। ਲੋਕਾਂ ਦੀਆਂ ਚੀਕਾਂ ਸੁਣ ਕੇ ਨੇੜਲੇ ਢਾਬੇ ਵਿੱਚ ਮੌਜੂਦ ਲੋਕਾਂ ਨੇ ਥਾਣਾ ਦੇਵਬੰਦ ਨੂੰ ਸੂਚਿਤ ਕੀਤਾ। ਕਰੇਨ ਦੀ ਮਦਦ ਨਾਲ ਬੱਸ ਨੂੰ ਸਿੱਧਾ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਇਹ ਸਾਰੇ ਮਜ਼ਦੂਰੀ ਲਈ ਪੰਜਾਬ ਜਾ ਰਹੇ ਸਨ।

News Source link