ਮੁੰਬਈ, 24 ਅਗਸਤ

ਫਿਲਮਸਾਜ਼ ਯਸ਼ ਚੋਪੜਾ ਵੱਲੋਂ 1979 ਵਿੱਚ ਨਿਰਦੇਸ਼ਿਤ ਫਿਲਮ ‘ਕਾਲਾ ਪੱਥਰ’ ਨੂੰ ਅੱਜ 42 ਸਾਲ ਹੋ ਗਏ ਹਨ। ਫਿਲਮ ਦੀਆਂ ਯਾਦਾਂ ਤਾਜ਼ਾ ਕਰਦਿਆਂ ਅਦਾਕਾਰ ਅਮਿਤਾਭ ਬੱਚਨ ਨੇ ਕਿਹਾ ਕਿ ਇੰਡਸਟਰੀ ਵਿੱਚ ਪੈਰ ਧਰਨ ਤੋਂ ਪਹਿਲਾਂ ਉਨ੍ਹਾਂ ਇਸ ਫਿਲਮ ਵਾਂਗ ਕੋਲੇ ਦੀਆਂ ਖਾਣਾਂ ਵਿੱਚ ਕੰਮ ਕੀਤਾ ਸੀ। ਸਲੀਮ ਜਾਵੇਦ ਵੱਲੋਂ ਲਿਖੀ ਇਹ ਫਿਲਮ 1975 ਵਿੱਚ ਚਸਨਾਲਾ ਖਾਣ ਵਿੱਚ ਵਾਪਰੇ ਹਾਦਸੇ ‘ਤੇ ਆਧਾਰਿਤ ਸੀ। ਇਸ ਹਾਦਸੇ ਵਿੱਚ 375 ਕਾਮਿਆਂ ਦੀ ਮੌਤ ਹੋ ਗਈ ਸੀ। ਫਿਲਮ ਵਿੱਚ ਅਮਿਤਾਭ ਬੱਚਨ ਨੇ ਜਲ ਸੈਨਾ ਦੇ ਇੱਕ ਸਾਬਕਾ ਕੈਪਟਨ ਵਜੋਂ ਕੋਲੇ ਦੀ ਖਾਣ ਵਿੱਚ ਕੰਮ ਕੀਤਾ ਸੀ। ਅਦਾਕਾਰ ਸ਼ਤਰੂਘਣ ਸਿਨਹਾ ਨੇ ਉਨ੍ਹਾਂ ਦੇ ਸਹਿਯੋਗੀ ਮੰਗਲ ਅਤੇ ਸ਼ਸ਼ੀ ਕਪੂਰ ਨੇ ਬਤੌਰ ਇੰਜਨੀਅਰ ਖਾਣ ਦੇ ਇੰਚਾਰਜ ਵਜੋਂ ਭੂਮਿਕਾ ਨਿਭਾਈ ਸੀ। ਬੱਚਨ ਨੇ ਇੰਸਟਾਗ੍ਰਾਮ ‘ਤੇ ਫਿਲਮ ਦਾ ਇੱਕ ਕੋਲਾਜ ਸਾਂਝਾ ਕੀਤਾ, ਜਿਸ ਦੀ ਕੈਪਸ਼ਨ ਵਿੱਚ 78 ਸਾਲਾ ਅਦਾਕਾਰ ਨੇ ਲਿਖਿਆ, ‘ਕਾਲਾ ਪੱਥਰ’ ਇੱਕ ਖਾਸ ਫਿਲਮ ਸੀ, ਜਿਸ ਦੇ ਕਈ ਦ੍ਰਿਸ਼ ਉਸ ਦੀ ਜ਼ਿੰਦਗੀ ਨਾਲ ਮੇਲ ਖਾਂਦੇ ਹਨ। ਇਨ੍ਹਾਂ ਵਿੱਚ ਧਨਬਾਦ ਤੇ ਆਸਨਸੋਲ ਖਾਣ ਵਿੱਚ ਕੰਮ ਕਰਨਾ ਵੀ ਸ਼ਾਮਲ ਹੈ। ‘ਕਾਲਾ ਪੱਥਰ ਦਾ 42ਵਾਂ ਸਾਲ’ ਫਿਲਮ ਵਿੱਚ ਮੇਰੇ ਨਿੱਜੀ ਤਜਰਬੇ ਨਾਲ ਸਬੰਧਤ ਕਈ ਘਟਨਾਵਾਂ ਹਨ, ਜਦੋਂ ਮੈਂ ਆਪਣੀ ਕਲਕੱਤਾ ਕੰਪਨੀ ਵਿੱਚ ਕੋਲਾ ਵਿਭਾਗ ਵਿੱਚ ਕੰਮ ਕਰਦਾ ਸੀ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਇਹ ਮੇਰੀ ਪਹਿਲੀ ਨੌਕਰੀ ਸੀ। ਅਸਲ ਵਿੱਚ ਮੈਂ ਧਨਬਾਦ ਅਤੇ ਆਸਨਸੋਲ ਕੋਲੇ ਦੀਆਂ ਖਾਣਾ ਵਿੱਚ ਕੰਮ ਕੀਤਾ ਹੈ”। -ਪੀਟੀਆਈ

News Source link