ਨਵੀਂ ਦਿੱਲੀ, 24 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਫ਼ਗ਼ਾਨਿਸਤਾਨ ਦੀ ਤਾਜ਼ਾ ਸਥਿਤੀ ਅਤੇ ਦੋਵਾਂ ਦੇਸ਼ਾਂ (ਭਾਰਤ-ਰੂਸ) ਦੇ ਦੁਵੱਲੇ ਸਬੰਧਾਂ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਵਿੱਚ ਕਿਹਾ, “ਅਫ਼ਗ਼ਾਨਿਸਤਾਨ ਦੀ ਤਾਜ਼ਾ ਸਥਿਤੀ ਬਾਰੇ ਮੇਰੇ ਦੋਸਤ ਰਾਸ਼ਟਰਪਤੀ ਪੁਤਿਨ ਨਾਲ ਵਿਚਾਰਾਂ ਦਾ ਆਦਾਨ -ਪ੍ਰਦਾਨ ਹੋਇਆ। ਅਸੀਂ ਕੋਵਿਡ-19 ਖ਼ਿਲਾਫ਼ ਭਾਰਤ-ਰੂਸ ਸਹਿਯੋਗ ਸਣੇ ਦੁਵੱਲੇ ਜੰਡਿਆਂ ਨਾਲ ਸਬੰਧ ਮਸਲਿਆਂ ‘ਤੇ ਚਰਚਾ ਕੀਤੀ। ਅਹਿਮ ਮਸਲਿਆਂ ‘ਤੇ ਡੂੰਘੀ ਚਰਚਾ ਜਾਰੀ ਰੱਖਣ ਲਈ ਦੋਵੇਂ ਸਹਿਮਤ ਹੋਏ।’

News Source link