ਨਵੀਂ ਦਿੱਲੀ, 24 ਅਗਸਤ

ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤੀ ਨਾਗਰਿਕਾਂ ਅਤੇ ਅਫ਼ਗ਼ਾਨ ਸਹਿਯੋਗੀਆਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢਣ ਲਈ ਭਾਰਤ ਦੇ ਗੁੰਝਲਦਾਰ ਮਿਸ਼ਨ ਨੂੰ’ ਅਪਰੇਸ਼ਨ ਦੇਵੀ ਸ਼ਕਤੀ ‘ਦਾ ਨਾਂ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਫ਼ਗ਼ਾਨਿਸਤਾਨ ਤੋਂ 78 ਹੋਰ ਲੋਕਾਂ ਦੀ ਵਾਪਸੀ ਸਬੰਧੀ ਆਪਣੇ ਟਵੀਟ ਵਿੱਚ ਇਸ ਬਾਰੇ ਜ਼ਿਕਰ ਕਰਨ ਤੋਂ ਬਾਅਦ ਅਪਰੇਸ਼ਨ ਦਾ ਨਾਂ ਸਾਹਮਣੇ ਆਇਆ। ਉਨ੍ਹਾਂ ਨੇ ਲਿਖਿਆ, ”ਅਪਰੇਸ਼ਨ ਦੇਵੀ ਸ਼ਕਤੀ ਜਾਰੀ ਹੈ। 78 ਲੋਕਾਂ ਨੂੰ ਦੁਸ਼ਾਂਬੇ ਰਾਹੀਂ ਕਾਬੁਲ ਤੋਂ ਲਿਆਂਦਾ ਗਿਆ ਸੀ। ਭਾਰਤੀ ਹਵਾਈ ਫ਼ੌਜ, ਏਅਰ ਇੰਡੀਅਨ ਅਤੇ ਵਿਦੇਸ਼ ਮੰਤਰਾਲੇ ਦੀ ਟੀਮ ਨੂੰ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਨਮਨ।’

News Source link