ਦੁਬਈ, 22 ਅਗਸਤ

ਭਾਰਤੀ ਪਾਸਪੋਰਟ ਧਾਰਕ, ਜੋ ਪਿਛਲੇ 14 ਦਿਨਾਂ ਦੌਰਾਨ ਮੁਲਕ ਤੋਂ ਬਾਹਰ ਹਨ, ਨੂੰ ਯੂਏਈ ਵੀਜ਼ਾ ਮਿਲੇਗਾ। ਗਲ਼ਫ਼ ਨਿਊਜ਼ ਦੀ ਰਿਪੋਰਟ ਮੁਤਾਬਕ ਭਾਰਤ ਤੋਂ ਇਲਾਵਾ ਨੇਪਾਲ, ਨਾਇਜੀਰੀਆ, ਪਾਕਿਸਤਾਨ, ਸ੍ਰੀਲੰਕਾ ਤੇ ਯੂਗਾਂਡਾ ਨੂੰ ਵੀ ਇਸ ਸਹੂਲਤ ਦੀ ਪੇਸ਼ਕਸ਼ ਕੀਤੀ ਗਈ ਹੈ। ਕਰੋਨਾਵਾਇਰਸ ਮਹਾਮਾਰੀ ਕਰਕੇ ਮੌਜੂਦਾ ਸਮੇਂ ਯੂਏਈ ਨਾਗਰਿਕਾਂ ਤੇ ਟਰਾਂਜ਼ਿਟ ਮੁਸਾਫ਼ਰਾਂ ਨੂੰ ਹੀ ਯੂਏਈ ਵਿੱਚ ਹਵਾਈ ਸਫ਼ਰ ਰਾਹੀਂ ਦਾਖ਼ਲੇ ਦੀ ਖੁੱਲ੍ਹ ਹੈ। ਉਂਜ ਹਵਾਈ ਰਸਤੇ ਯੂਏਈ ਪੁੱਜਣ ਵਾਲੇ ਸਾਰੇ ਮੁਸਾਫ਼ਰਾਂ ਨੂੰ ਆਮਦ ਮੌਕੇ ਤੇ ਮਗਰੋ ਨੌਵੇਂ ਦਿਨ ਪੌਲੀਮਰੇਸ ਚੇਨ ਰਿਐਕਸ਼ਨ ਟੈਸਟ ਕਰਵਾਉਣਾ ਹੋਵੇਗਾ। ਇਸ ਦੌਰਾਨ ਯੂਏਈ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਇਸਲਾਮਾਬਾਦ, ਕਰਾਚੀ ਤੇ ਲਾਹੌਰ ਹਵਾਈ ਅੱਡਿਆਂ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਮੁਲਕ ਵਿੱਚ ਦਾਖ਼ਲੇ ਦੀ ਇਜਾਜ਼ਤ ਦੇਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਤੋਂ ਆਮਦ ਵਾਲੇ ਟਰਾਂਜ਼ਿਟ ਮੁਸਾਫ਼ਰਾਂ ਨੂੰ ਹੀ ਦਾਖਲੇ ਦੀ ਖੁੱਲ੍ਹ ਸੀ। ਜੌਹਨ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਕਰੋਨਾਵਾਇਰਸ ਕਰਕੇ ਹੁਣ ਤੱਕ ਯੂਏਈ ਵਿੱਚ 2018 ਮੌਤਾਂ ਤੇ ਲਾਗ ਦੇ 7,08,302 ਕੇਸ ਹਨ। -ਪੀਟੀਆਈ

News Source link