ਗੁਹਾਟੀ: ਫਰੈਂਚ ਆਟੋਮੋਬਾਈਲ ਕੰਪਨੀ ਨੇ ਸ਼ੁੱਕਰਵਾਰ ਨੂੰ ਓਲੰਪਿਕ ਕਾਂਸਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਤੋਹਫੇ ਵਿੱਚ ਕਾਰ ਭੇਟ ਕੀਤੀ। ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਇੱਥੇ ਰੈਨੌ ਕਿੱਗਰ ਕਾਰ ਦੀਆਂ ਚਾਬੀਆਂ ਮੁੱਕੇਬਾਜ਼ ਲਵਲੀਨਾ ਨੂੰ ਸੌਂਪੀਆਂ। ਜਾਰੀ ਕੀਤੇ ਬਿਆਨ ਮੁਤਾਬਕ, ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੇ ਇਕ ਪਿੰਡ ਨਾਲ ਸਬੰਧਤ ਲਵਲੀਨਾ ਨੇ ‘ਮੁੱਕਾ’ ਮਾਰ ਕੇ ਨਾ ਸਿਰਫ਼ ਦੇਸ਼ ਵਾਸੀਆਂ ਦੇ ਦਿਲ ਜਿੱਤੇ, ਸਗੋਂ ਉਹ ਆਪਣੀ ਸਮਰਪਿਤ ਤੇ ਦ੍ਰਿੜ ਇਰਾਦੇ ਵਾਲੀ ਪਹੁੰਚ ਨਾਲ ਦੂਜੇ ਅਥਲੀਟਾਂ ਲਈ ਪ੍ਰੇਰਨਾਸ੍ਰੋਤ ਵੀ ਬਣੀ ਹੈ।’ -ਪੀਟੀਆਈ

News Source link