ਮੁਲਤਾਨ, 19 ਅਗਸਤ

ਪਾਕਿਸਤਾਨ ‘ਚ ਅੱਜ ਸ਼ੀਆ ਮੁਸਲਮਾਨਾਂ ਦੇ ਧਾਰਮਿਕ ਜਲੂਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕਿਆਂ ‘ਚ ਘੱਟ ਤੋਂ ਘੱਟ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ‘ਚ ਪੁਲੀਸ ਤੇ ਐਂਬੂਲੈਂਸਾਂ ਘਟਨਾ ਵਾਲੀ ਥਾਂ ਵੱਲ ਜਾਂਦੀਆਂ ਦਿਖਾਈ ਦੇ ਰਹੀਆਂ ਹਨ। ਵੀਡੀਓ ‘ਚ ਕਈ ਲੋਕ ਮਦਦ ਲਈ ਉਡੀਕ ਕਰਦੇ ਵੀ ਦਿਖਾਈ ਰਹੇ ਹਨ। ਸ਼ਹਿਰ ਦੇ ਪੁਲੀਸ ਅਧਿਕਾਰੀ ਮੁਹੰਮਦ ਅਸਦ ਤੇ ਸ਼ੀਆ ਆਗੂ ਖਾਵਰ ਸ਼ਫਕਤ ਨੇ ਬਿਆਨ ਜਾਰੀ ਕਰਕੇ ਬੰਬ ਧਮਾਕੇ ਹੋਣ ਦੀ ਪੁਸ਼ਟੀ ਕੀਤੀ ਪਰ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਸ਼ਫ਼ਕਤ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਜਲੂਸਾਂ ਨੂੰ ਸੁਰੱਖਿਆ ਮੁਹੱਈਆ ਕੀਤੀ ਜਾਵੇ। -ਪੀਟੀਆਈ

News Source link