ਨਰਾਇਣਪੁਰ, 20 ਅਗਸਤ

ਛੱਤਿਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀ ਹਮਲੇ ਕਾਰਨ ਆਈਟੀਬੀਪੀ ਦੇ ਸਹਾਇਕ ਕਮਾਂਡਰ ਤੇ ਉਸ ਦੇ ਸਹਿਕਰਮੀ ਦੀ ਮੌਤ ਹੋ ਗਈ ਹੈ। ਇਹ ਘਟਨਾ ਅੱਜ ਦੁਪਹਿਰ 12.10 ‘ਤੇ ਆਈਟੀਬੀਪੀ ਦੀ 45ਵੀਂ ਬਟਾਲੀਅਨ ਦੇ ਕਾਦੇਮੇਤਾ ਕੈਂਪ ਨੇੜੇ ਵਾਪਰੀ। ਇਹ ਇਲਾਕਾ ਛੋਟੇਡੋਂਗਰ ਪੁਲੀਸ ਸਟੇਸ਼ਨ ਅਧੀਨ ਆਉਂਦਾ ਹੈ। ਬਸਤਰ ਰੇਂਜ ਦੇ ਇੰਸਪੈਕਟ-ਜਨਰਲ ਸੁੰਦਰ ਰਾਜ ਨੇ ਦੱਸਿਆ ਕਿ ਆਈਟੀਬੀਪੀ ਦੀ 45ਵੀਂ ਬਟਾਲੀਅਨ ਆਪਣੇ ਕੈਂਪ ਤੋਂ 600 ਮੀਟਰ ਦੂਰ ਨਕਸਲੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਤੇ ਨਕਸਲੀਆਂ ਨੇ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਕਾਰਨ ਸਹਾਇਕ ਕਮਾਂਡੈਂਟ ਸੁਧਾਕਰ ਸ਼ਿੰਦੇ ਤੇ ਸਹਾਇਕ ਸਬ-ਇੰਸਪੈਕਟਰ ਗੁਰਮੁੱਖ ਸਿੰਘ ਦੀ ਮੌਤ ਹੋ ਗਈ। -ਪੀਟੀਆਈ

News Source link