ਨਵੀਂ ਦਿੱਲੀ, 19 ਅਗਸਤਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੀਆਂ ਕੌਮੀ ਸੁਰੱਖਿਆ ਚੁਣੌਤੀਆਂ ਵਧਣ ਦੇ ਨਾਲ ਨਾਲ ਗੁੰਝਲਦਾਰ ਵੀ ਬਣ ਰਹੀਆਂ ਹਨ। ਉਨ੍ਹਾਂ ਦਾ ਇਹ ਬਿਆਨ ਅਫਗਾਨਿਸਤਾਨ ਵਿਚ ਅਮਰੀਕੀ ਪੱਖੀ ਸਰਕਾਰ ਦੇ ਹੇਠਾਂ ਡਿੱਗਣ ਤੇ ਤਾਲਿਬਾਨ ਵਲੋਂ ਅਫਗਾਨਿਸਤਾਨ ਵਿੱਚ ਕਬਜ਼ਾ ਕਰਨ ਦੇ ਸੰਦਰਭ ਵਿਚ ਆਇਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਅਜੋਕੇ ਸਮੇਂ ਪੂਰੇ ਵਿਸ਼ਵ ਵਿਚ ਸੁਰੱਖਿਆ ਸਬੰਧੀ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਹਨ। ਭਾਰਤ ਨੂੰ ਮੌਜੂਦਾ ਹਾਲਾਤ ਕਾਰਨ ਮਜ਼ਬੂਤ, ਸਮਰੱਥ ਤੇ ਸਵੈ ਨਿਰਭਰ ਰੱਖਿਆ ਸਨਅਤ ‘ਤੇ ਧਿਆਨ ਦੇਣਾ ਚਾਹੀਦਾ ਹੈ ਜੋ ਸੁਰੱਖਿਆ ਬਲਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੇ।

News Source link