ਚੇਨਈ, 19 ਅਗਸਤ

ਇਥੋਂ ਦੇ ਇਕ ਵਿਲੱਖਣ ਕੇਸ ਵਿਚ ਕਰੋਨਾ ਪੀੜਤ ਵਿਅਕਤੀ ਨੂੰ ਜਦੋਂ ਫੇਫੜਿਆਂ ਦਾ ਰੋਗ ਲੱਗ ਗਿਆ ਤਾਂ ਉਸ ਨੇ 109 ਦਿਨ (ਈਸੀਐਮਓ) ਐਕਸਟਰਾ ਕੋਰਪੋਰੀਅਲ ਮੈਂਬਰੇਨ ਆਕਸੀਜੀਨੇਸ਼ਨ ਸਿਸਸਟ ‘ਤੇ ਬਿਤਾਏ ਤੇ ਇਸੇ ਦੌਰਾਨ ਉਸ ਨੂੰ ਵੈਂਟੀਲੇਟਰ ‘ਤੇ ਵੀ ਰੱਖਿਆ ਗਿਆ। ਪਹਿਲਾਂ ਪੀੜਤ ਵਿਅਕਤੀ ਨੂੰ ਫੇਫੜੇ ਬਦਲਣ ਦੀ ਸਲਾਹ ਦਿੱਤੀ ਗਈ ਸੀ ਪਰ ਉਹ 109 ਦਿਨ ਗੰਭੀਰ ਹੋਣ ਤੋਂ ਬਾਅਦ ਵੀ ਬਿਨਾਂ ਫੇਫੜੇ ਬਦਲਾਏ ਸਿਹਤਮੰਦ ਹੋ ਗਿਆ। ਇਸ ਵਿਅਕਤੀ ਦੀ ਪਛਾਣ 56 ਸਾਲਾ ਮੁਡੀਜਾ ਵਜੋਂ ਹੋਈ ਹੈ। ਇਹ ਵਿਅਕਤੀ ਇਕ ਜੀਵਤ ਉਦਾਹਰਣ ਬਣ ਗਿਆ ਹੈ। ਰੇਲਾ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਵਿਅਕਤੀ ਫੇਫੜਿਆਂ ਦੀ ਗੰਭੀਰ ਬਿਮਾਰੀ ਕਾਰਨ 9 ਹਫਤਿਆਂ ਤੋਂ ਵੱਧ ਸਮਾਂ ਈਸੀਐਮਓ ਸਪੋਰਟ ਲੈਣ ਤੋਂ ਬਾਅਦ ਬਿਨਾਂ ਫੇਫੜੇ ਬਦਲਾਏ ਠੀਕ ਹੋ ਗਿਆ ਹੈ।

News Source link