ਨਿਊਯਾਰਕ/ਲੰਡਨ, 19 ਅਗਸਤ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਯੂਕੇ ਦੇ ਉਨ੍ਹਾਂ ਦੇ ਹਮਰੁਤਬਾ ਰਾਬ ਨੇ ਅੱਜ ਅਫਗਾਨਿਸਤਾਨ ਸੰਕਟ ‘ਤੇ ਗੱਲਬਾਤ ਕੀਤੀ ਤੇ ਅਫਗਾਨਿਸਤਾਨ ਦੇ ਲੋਕਾਂ ਦੀ ਦੁਰਦਸ਼ਾ, ਸਰੁੱਖਿਆ ਚਿਤਾਵਨੀਆਂ ਦੇ ਮੱਦੇਨਜ਼ਰ ਤੇ ਰਿਫੂਜ਼ੀਆਂ ਦੇ ਸਮਰਥਨ ਲਈ ਰਲ ਕੇ ਕੰਮ ਕਰਨ ਦੀ ਸਹਿਮਤੀ ਜਤਾਈ। ਭਾਰਤ ਦੇ ਵਿਦੇਸ਼ ਮੰਤਰੀ ਸੋਮਵਾਰ ਨੂੰ ਨਿਊਯਾਰਕ ਯੂਐਨ ਸਕਿਉਰਿਟੀ ਕੌਂਸਲ ਦੀ ਮੀਟਿੰਗ ਵਿਚ ਹਿੱਸਾ ਲੈਣ ਪੁੱਜੇ ਸਨ। ਸ੍ਰੀ ਜੈਸ਼ੰਕਰ ਨੇ ਆਪਣੇ ਦੌਰੇ ਦੌਰਾਨ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤਾਨੀਓ ਗੁਟਾਰੇਜ਼ ਨਾਲ ਵੀ ਅਫਗਾਨਿਸਤਾਨ ਦੇ ਮੁੱਦੇ ‘ਤੇ ਮੀਟਿੰਗ ਕੀਤੀ।

News Source link