ਦਰਸ਼ਨ ਸਿੰਘ ਸੋਢੀ

ਮੁਹਾਲੀ, 18 ਅਗਸਤ

ਮੁਹਾਲੀ ਪੁਲੀਸ ਨੇ ਅੰਤਰਰਾਜ਼ੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ 52 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮਾਂ ਖ਼ਿਲਾਫ਼ ਬਲੌਂਗੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐੱਸਪੀ (ਡੀ) ਗੁਰਚਰਨ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੀ ਟੀਮ ਨੇ ਪਹਿਲਾਂ ਚਾਰ ਮੁਲਜ਼ਮਾਂ ਰਾਮਜੀਤ ਸਿੰਘ ਉਰਫ਼ ਰਾਮ ਵਾਸੀ, ਚੰਨਪ੍ਰੀਤ ਸਿੰਘ ਉਰਫ਼ ਚੰਨੀ ਵਾਸੀ, ਗਿਰੀਸ਼ ਬੈਂਬੀ ਉਰਫ਼ ਗੈਰੀ ਵਾਸੀ ਸੋਢੀ ਮੁਹੱਲਾ ਭਿੱਖੀਵਿੰਡ (ਤਰਨਤਾਰਨ) ਅਤੇ ਮਨਿੰਦਰ ਸਿੰਘ ਵਾਸੀ ਪਿੰਡ ਕਲਸ (ਤਰਨਤਾਰਨ) ਹਾਲ ਵਾਸੀ ਹਰਗੋਬਿੰਦ ਐਵੀਨਿਊਂ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 21 ਲਗਜ਼ਰੀ ਗੱਡੀਆ ਬਰਾਮਦ ਕੀਤੀਆਂ ਗਈਆਂ। ਪੁੱਛ ਪੜਤਾਲ ਬਾਅਦ ਪ੍ਰਗਟ ਸਿੰਘ ਵਾਸੀ ਪਿੰਡ ਡੀਲਵਾਲ (ਪਟਿਆਲਾ) ਤੇ ਸਾਥੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 9 ਗੱਡੀਆਂ ਬਰਾਮਦ ਕੀਤੀਆਂ ਗਈਆਂ। ਉਹ 9 ਦਸੰਬਰ 2020 ਨੂੰ ਸੋਹਾਣਾ ਥਾਣੇ ਵਿੱਚ ਧਾਰਾ 302,34 ਅਤੇ ਅਸਲਾ ਐਕਟ ਤਹਿਤ ਦਰਜ ਕੇਸ ਵਿੱਚ ਲੋੜੀਂਦੇ ਸਨ। ਐੱਸਐੱਸਪੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਹੁਣ ਮੁਲਜ਼ਮ ਰਾਜੇਸ਼ ਕੱਕੜ ਉਰਫ਼ ਰਾਜਾ ਵਾਸੀ ਗੋਧੇਵਾਲੀ ਗਲੀ (ਮੋਗਾ) ਹਾਲ ਵਾਸੀ ਨੇੜੇ ਜਵੇਦੀਪੁਲ ਪੀਰ ਬਾਬਾ ਵਾਲੀ ਗਲੀ ਲੁਧਿਆਣਾ ਨੂੰ ਨਾਮਜ਼ਦ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਰਜੋਤ ਸਿੰਘ ਉਰਫ਼ ਜੋਤ ਵਾਸੀ ਰਿਆਸਤ ਐਵੀਨਿਊ (ਅੰਮ੍ਰਿਤਸਰ) ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਚੋਰੀ ਦੀਆਂ 22 ਹੋਰ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਜੋਤ ਸਿੰਘ ਨੇ ਬੀਟੈੱਕ ਇਲੈਕਟ੍ਰੋਨਿਕਸ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਰਾਜੇਸ਼ ਰਾਜਾ ਅੱਠਵੀਂ ਪਾਸ ਹੈ। ਇਹ ਦੋਵੇਂ ਕਾਫ਼ੀ ਲੰਮੇ ਸਮੇਂ ਤੋਂ ਚੋਰੀ ਦੇ ਵਹੀਕਲਾ ਤੇ ਐਕਸੀਡੈਂਟਲ ਗੱਡੀਆ ਦੇ ਇੰਜਣ ਨੰਬਰ, ਚਾਸੀ ਨੰਬਰ ਟੈਂਪਰ ਕਰਵਾ ਕੇ ਜਾਅਲੀ ਕਾਗਜ਼ ਤਿਆਰ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਮੁਲਾਜ਼ਮਾਂ ਨੇ ਮਨਦੀਪ ਸਿੰਘ ਉਰਫ਼ ਬਾਬਾ ਵਾਸੀ ਦਿੱਲੀ ਨਾਲ ਮਿਲਕੇ ਚੋਰੀ ਕੀਤੀਆਂ ਲਗਜ਼ਰੀ ਗੱਡੀਆਂ ਨੂੰ ਪੰਜਾਬ ਤੋਂ ਇਲਾਵਾ ਪਾਂਡਵ ਨਗਰ ਮਹਾਰਾਸ਼ਟਰ ਅਤੇ ਬਿਹਾਰ ਵਿੱਚ ਆਪਣੇ ਹੋਰ ਗਰੋਹ ਮੈਂਬਰਾਂ ਨਾਲ ਮਿਲਕੇ ਵੇਚੀਆਂ ਹਨ। ਮਨਦੀਪ ਉਰਫ਼ ਬਾਬਾ ਹੁਣ ਮਹਾਰਾਸ਼ਟਰ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਸਰਗਰਮ ਸੀ। ਇਹ ਸਕੇਲ ਨਾਲ ਕਾਰ ਖੋਲ੍ਹਦੇ ਸਨ ਜਾਂ ਪਿਛਲੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਗੱਡੀ ਖੋਲ੍ਹਦੇ ਸੀ। ਗੱਡੀਆਂ ਖੋਲ੍ਹਣ ਤੋਂ ਬਾਅਦ ਜ਼ੀਰੋ ਕੀਤਾ ਹੋਇਆ ਆਪਣਾ ਈਸੀਐੱਮ ਵਰਤ ਕੇ ਗੱਡੀ ਦੇ ਈਸੀਐੱਮ ਨੂੰ ਬਾਈਪਾਸ ਕਰਕੇ ਗੱਡੀ ਸਟਾਰਟ ਕਰਕੇ ਲੈ ਜਾਂਦੇ ਸਨ ਅਤੇ ਚੋਰੀ ਕੀਤੀ ਗੱਡੀ ਦਾ ਈਸੀਐੱਮ ਡੀ-ਕੋਡ ਕਰਕੇ ਅਗਲੀ ਗੱਡੀ ਚੋਰੀ ਕਰਨ ਲਈ ਵਰਤਦੇ ਸਨ। ਇਨ੍ਹਾਂ ਪਾਸੋਂ ਇੱਕ ਇਲੈਕਟ੍ਰੋਨਿਕ ਡਿਵਾਇਸ ਫੜੀ ਜਾ ਚੁੱਕੀ ਹੈ। ਇਸ ਗਰੋਹ ਨੇ 100 ਦੇ ਜਿਨ੍ਹਾਂ ਦੀ ਗ੍ਰਿਫ਼ਤਾਰੀ ਬਾਕੀ ਹੈ।

News Source link