ਨਵੀਂ ਦਿੱਲੀ, 18 ਅਗਸਤ

ਅਫਗਾਨਿਸਤਾਨ ਉੱਤੇ ਤਾਲਿਬਾਨ ਵੱਲੋਂ ਕੀਤੇ ਕਬਜ਼ੇ ਮਗਰੋਂ ਕਾਬੁਲ ਦੀ ਬਖ਼ਤਾਰ ਯੂਨੀਵਰਸਿਟੀ ਵਿੱਚ ਫਸੇ ਭਾਰਤੀ ਅਧਿਆਪਕਾਂ ਵਿੱਚ ਬੇਚੈਨੀ ਦਾ ਮਾਹੌਲ ਹੈ। ਇਨ੍ਹਾਂ ਅਧਿਆਪਕਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਵਤਨ ਵਾਪਸੀ ਲਈ ਜਲਦ ਉਪਰਾਲੇ ਕੀਤੇ ਜਾਣ। ਟੈਲੀਫੋਨ ‘ਤੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਅਧਿਆਪਕਾਂ ਨੇ ਦੱਸਿਆ ਕਿ ਕਾਬੁਲ ਵਿੱਚ ਹਾਲਾਤ ਗੰਭੀਰ ਬਣ ਰਹੇ ਹਨ ਤੇ ਉਨ੍ਹਾਂ ਨੇ ਦੇਸ਼ ਪਰਤਣ ਲਈ ਭਾਰਤ ਦੀਆਂ ਕਈ ਸਮਾਜ-ਸੇਵੀ ਸੰਸਥਾਵਾਂ ਨਾਲ ਸੰਪਰਕ ਕੀਤਾ ਹੈ ਤੇ ਉਨ੍ਹਾਂ ਦੀ ਆਖਰੀ ਉਮੀਦ ਹੁਣ ਕੇਂਦਰ ਸਰਕਾਰ ‘ਤੇ ਟਿਕੀ ਹੋਈ ਹੈ। ਅਧਿਆਪਕ ਮੁਹੰਮਦ ਆਸਿਫ ਸ਼ਾਹ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਕੈਂਪਸ ਵਿੱਚੋਂ ਬਾਹਰ ਨਹੀਂ ਨਿਕਲਿਆ ਤੇ ਉਸ ਦੀ ਦਿਲ ਦੀ ਧੜਕਣ ਤੇਜ਼ ਹੋਈ ਪਈ ਹੈ। -ਪੀਟੀਆਈ

News Source link