ਕਾਬੁਲ, 18 ਅਗਸਤ

ਅਫਗਾਨਿਸਤਾਨ ਦੇ ਪੱਛਮੀ ਸ਼ਹਿਰ ਜਲਾਲਾਬਾਦ ਵਿੱਚ ਤਾਲਿਬਾਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਥਾਨਕ ਵਾਸੀਆਂ ‘ਤੇ ਤਾਲਿਬਾਨ ਦੇ ਲੜਾਕਿਆਂ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਹਨ। ਪੁਲੀਸ ਅਤੇ ਚਸ਼ਮਦੀਦਾਂ ਅਨੁਸਾਰ ਇਹ ਵਿਅਕਤੀ ਜਲਾਲਾਬਾਦ ਦੇ ਇਕ ਮੈਦਾਨ ਵਿੱਚ ਅਫਗਾਨਿਸਤਾਨ ਦਾ ਕੌਮੀ ਝੰਡਾ ਲਗਾ ਰਹੇ ਸਨ ਅਤੇ ਤਾਲਿਬਾਨ ਲੜਾਕਿਆਂ ਨੇ ਗੁੱਸੇ ਵਿੱਚ ਆ ਕੇ ਗੋਲੀਬਾਰੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਜਲਾਲਾਬਾਦ ਸ਼ਹਿਰ ਕਾਬੁਲ ਤੋਂ 150 ਕਿਲਸਮੀਨਰ ਦੂਰ ਹੈ। ਇਸੇ ਦੌਰਾਨ ਤਾਲਿਬਾਨ ਦੇ ਕਿਸੇ ਵੀ ਬੁਲਾਰੇ ਨੇ ਖ਼ਬਰ ਬਾਰੇ ਪ੍ਰਤੀਕਰਮ ਨਹੀਂ ਦਿੱਤਾ। -ਏਜੰਸੀ

News Source link