ਐਸਏਐਸ ਨਗਰ (ਮੁਹਾਲੀ): ਮੁਹਾਲੀ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਇੱਥੋਂ ਦੇ ਸੈਕਟਰ 78 ਦੇ ਸਟੇਡੀਅਮ ਵਿੱਚ ਦੋ ਰੋਜ਼ਾ ਜ਼ਿਲ੍ਹਾ ਮਾਸਟਰਜ਼ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿੱਚ ਜ਼ਿਲ੍ਹੇ ਦੇ 35 ਤੋਂ ਵੱਧ ਉਮਰ ਦੇ ਬੈਡਮਿੰਟਨ ਖਿਡਾਰੀਆਂ ਨੇ ਭਾਗ ਲਿਆ। ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਸਰਟੀਫ਼ਿਕੇਟ ਵੰਡੇ ਗਏ। ਇਨਾਮ ਵੰਡਣ ਦੀ ਰਸਮ ਐਸੋਸੀਏਸ਼ਨ ਦੇ ਪ੍ਰਧਾਨ ਏਕੇ ਕੌਸ਼ਲ ਤੇ ਜਨਰਲ ਸਕੱਤਰ ਪਰਮਿੰਦਰ ਸ਼ਰਮਾ ਨੇ ਨਿਭਾਈ। ਇਸ ਮੌਕੇ ਸਿੰਗਲਜ਼ ‘ਚ ਸਿਮਰਦੀਪ ਸਿੰਘ, ਡਬਲਜ਼ ‘ਚ ਸਿਮਰਦੀਪ ਸਿੰਘ ਤੇ ਮਨਦੀਪ ਸਿੰਘ, ਮਿਕਸਡ ‘ਚ ਸ਼ਿਖਾ ਸਿੰਗਲਾ ਤੇ ਸਿਮਰਜੀਤ, 40 ਪਲੱਸ ਵਰਗ ਦੇ ਸਿੰਗਲ ‘ਚ ਟੀਏਐੱਸ ਸੈਣੀ, ਡਬਲਜ਼ ‘ਚ ਆਕਾਸ਼ ਵਾਲੀਆ ਤੇ ਟੀਏਐੱਸ ਸੈਣੀ, 45 ਪਲੱਸ ਦੇ ਸਿੰਗਲਜ਼ ‘ਚ ਕੇਡੀ ਅਨੇਜਾ, ਡਬਲਜ਼ ‘ਚ ਸਤਨਾਮ ਸਿੰਘ ਨਾਮਧਾਰੀ ਤੇ ਵਿਸ਼ਾਲ ਸ਼ਰਮਾ, 50 ਪਲੱਸ ਦੇ ਸਿੰਗਲਜ਼ ‘ਚ ਰਾਜ ਕੁਮਾਰ, ਡਬਲਜ਼ ‘ਚ ਪੁਸ਼ਪਿੰਦਰ ਤੇ ਰਾਜਿੰਦਰ, 55 ਪਲੱਸ ਦੇ ਸਿੰਗਲਜ਼ ‘ਚ ਨੀਰਜ ਕੌੜਾ ਅਤੇ 60 ਪਲੱਸ ਉਮਰ ਵਰਗ ਦੇ ਸਿੰਗਲ ‘ਚ ਪਵਨ ਸ਼ਰਮਾ ਤੇ ਡਬਲਜ਼ ‘ਚ ਪਵਨ ਸ਼ਰਮਾ ਤੇ ਹਰਵਿੰਦਰ ਸਿੰਘ ਜੇਤੂ ਰਹੇ। -ਖੇਤਰੀ ਪ੍ਰਤੀਨਿਧ

News Source link